ਪੀਆਰਟੀਸੀ ਦੀ ਮਨਾਲੀ ’ਚ ਰੁੜੀ ਬੱਸ ਦੇ ਕੰਡਕਟਰ ਦੀ ਲਾਸ਼ ਵੀ ਮਿਲੀ
ਸਰਬਜੀਤ ਸਿੰਘ ਭੰਗੂ ਪਟਿਆਲਾ, 14 ਜੁਲਾਈ ਹਿਮਾਚਲ ਵਿਚ ਰੁੜ੍ਹੀ ਪੀਆਰਟੀਸੀ ਦੀ ਬੱਸ ਦੀ ਤਲਾਸ਼ ਜਾਰੀ ਹੈ। ਇਸ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਬੀਤੇ ਦਿਨ ਮਿਲ ਗਈ ਸੀ ਤੇ ਅੱਜ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ।...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
Advertisement
ਹਿਮਾਚਲ ਵਿਚ ਰੁੜ੍ਹੀ ਪੀਆਰਟੀਸੀ ਦੀ ਬੱਸ ਦੀ ਤਲਾਸ਼ ਜਾਰੀ ਹੈ। ਇਸ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਬੀਤੇ ਦਿਨ ਮਿਲ ਗਈ ਸੀ ਤੇ ਅੱਜ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਉਹ ਪਟਿਆਲਾ ਜ਼ਿਲ੍ਹੇ ਦਾ ਸੀ। ਪੀਆਰਟੀਸੀ ਦੇ ਪਟਿਆਲਾ ਸਥਿਤ ਹੈੱਡ ਕੁਆਰਟਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਸਵਾਰੀਆਂ ਲੈ ਕੇ 8 ਜੁਲਾਈ ਦੀ ਸਵੇਰ ਨੂੰ ਮਨਾਲੀ ਗਈ ਸੀ। ਉਸ ਮਗਰੋਂ ਸਵਾਰੀਆਂ ਉਤਰ ਕੇ ਇਹ ਬੱਸ ਜਦੋਂ ਪਾਰਕਿੰਗ ਵਿੱਚ ਖੜਾਈ ਹੋਈ ਸੀ ਤਾਂ ਅੱਧੀ ਰਾਤ ਨੂੰ ਆਇਆ ਪਾਣੀ ਇਸ ਨੂੰ ਰੋੜ ਕੇ ਲੈ ਗਿਆ। ਇਸ ਵਿੱਚ ਸੁੱਤੇ ਡਰਾਈਵਰ ਤੇ ਕੰਡਕਟਰ ਵੀ ਰੁੜ੍ਹ ਗਏ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੜਾਨਾ ਦਾ ਕਹਿਣਾ ਹੈ ਵਿਭਾਗ ਪੀੜਤ ਪਰਿਵਾਰਾਂ ਦੇ ਨਾਲ ਹੈ।
Advertisement
×