ਟੈਕਸਸ: ਵਿਅਕਤੀ ਵੱਲੋਂ ਕੈਸੀਨੋ ਪਾਰਕਿੰਗ ’ਚ ਗੋਲੀਬਾਰੀ; 2 ਮੌਤਾਂ, 5 ਜ਼ਖਮੀ
ਟੈਕਸਸ ਦੇ ਇੱਕ ਸਰਹੱਦੀ ਸ਼ਹਿਰ ਵਿੱਚ ਕੈਸੀਨੋ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਈਗਲ ਪਾਸ ਦੇ ਕਿੱਕਾਪੂ ਲੱਕੀ ਈਗਲ ਕੈਸੀਨੋ...
Advertisement
ਟੈਕਸਸ ਦੇ ਇੱਕ ਸਰਹੱਦੀ ਸ਼ਹਿਰ ਵਿੱਚ ਕੈਸੀਨੋ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਈਗਲ ਪਾਸ ਦੇ ਕਿੱਕਾਪੂ ਲੱਕੀ ਈਗਲ ਕੈਸੀਨੋ ਵਿੱਚ ਗੋਲੀਬਾਰੀ ਤੋਂ ਕਈ ਘੰਟੇ ਬਾਅਦ, ਇੱਕ ਟਰੈਫਿਕ ਸਟਾਪ ਦੌਰਾਨ 34 ਸਾਲਾ ਕੇਰੀਅਨ ਰਸ਼ਾਦ ਜੋਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਲਸਨ ਕਾਉਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਜੋਨਸ ਨੂੰ ਐਤਵਾਰ ਸਵੇਰੇ ਸਟਾਕਡੇਲ ਨੇੜੇ ਅਧਿਕਾਰੀਆਂ ਵੱਲੋਂ ਪਿੱਛਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement