ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੈਕਸਸ: ਹੜ੍ਹ ਕਾਰਨ 24 ਮੌਤਾਂ, ਕੈਂਪ ’ਚੋਂ 20 ਤੋਂ ਵੱਧ ਬੱਚੇ ਲਾਪਤਾ

ਕਰਵਿਲ, 5 ਜੁਲਾਈ ਟੈਕਸਸ ਹਿੱਲ ਕੰਟਰੀ ਵਿੱਚ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਇਨ੍ਹਾਂ ਵਿੱਚ 20 ਤੋਂ ਵੱਧ ਲੜਕੀਆਂ ਵੀ ਸ਼ਾਮਲ ਹਨ, ਜੋ ਇੱਕ ਗਰਮੀਆਂ ਦੇ ਕੈਂਪ ਵਿੱਚ...
Advertisement

ਕਰਵਿਲ, 5 ਜੁਲਾਈ

ਟੈਕਸਸ ਹਿੱਲ ਕੰਟਰੀ ਵਿੱਚ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਇਨ੍ਹਾਂ ਵਿੱਚ 20 ਤੋਂ ਵੱਧ ਲੜਕੀਆਂ ਵੀ ਸ਼ਾਮਲ ਹਨ, ਜੋ ਇੱਕ ਗਰਮੀਆਂ ਦੇ ਕੈਂਪ ਵਿੱਚ ਮੌਜੂਦ ਸਨ। ਬਚਾਅ ਟੀਮਾਂ ਨੇ ਤੇਜ਼ੀ ਨਾਲ ਵਧ ਰਹੇ ਹੜ੍ਹ ਦੇ ਪਾਣੀ ਵਿੱਚ ਕਿਸ਼ਤੀ ਅਤੇ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਏ ਹਨ।

Advertisement

ਰਿਪੋਰਟ ਅਨੁਸਾਰ ਕੇਂਦਰੀ ਕਰ ਕਾਉਂਟੀ ਵਿੱਚ ਰਾਤੋ-ਰਾਤ ਘੱਟੋ-ਘੱਟ 10 ਇੰਚ (25 ਸੈਂਟੀਮੀਟਰ) ਮੀਂਹ ਪਿਆ, ਜਿਸ ਕਾਰਨ ਗੁਆਡਾਲੂਪ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਸ਼ੁੱਕਰਵਾਰ ਦੇਰ ਸ਼ਾਮ ਇੱਕ ਨਿਊਜ਼ ਕਾਨਫਰੰਸ ਵਿੱਚ ਕਰ ਕਾਉਂਟੀ ਦੇ ਸ਼ੈਰਿਫ ਲੈਰੀ ਲੀਥਾ ਨੇ ਦੱਸਿਆ ਕਿ ਇਸ ਕਾਰਨ 24 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 237 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 167 ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। -ਏਪੀ

Advertisement