ਟੈਕਸਸ: ਹੜ੍ਹ ਕਾਰਨ 24 ਮੌਤਾਂ, ਕੈਂਪ ’ਚੋਂ 20 ਤੋਂ ਵੱਧ ਬੱਚੇ ਲਾਪਤਾ
ਕਰਵਿਲ, 5 ਜੁਲਾਈ
ਟੈਕਸਸ ਹਿੱਲ ਕੰਟਰੀ ਵਿੱਚ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਇਨ੍ਹਾਂ ਵਿੱਚ 20 ਤੋਂ ਵੱਧ ਲੜਕੀਆਂ ਵੀ ਸ਼ਾਮਲ ਹਨ, ਜੋ ਇੱਕ ਗਰਮੀਆਂ ਦੇ ਕੈਂਪ ਵਿੱਚ ਮੌਜੂਦ ਸਨ। ਬਚਾਅ ਟੀਮਾਂ ਨੇ ਤੇਜ਼ੀ ਨਾਲ ਵਧ ਰਹੇ ਹੜ੍ਹ ਦੇ ਪਾਣੀ ਵਿੱਚ ਕਿਸ਼ਤੀ ਅਤੇ ਹੈਲੀਕਾਪਟਰ ਰਾਹੀਂ ਬਚਾਅ ਕਾਰਜ ਚਲਾਏ ਹਨ।
BREAKING: 20 children are missing in the Texas Hill Country flash flood.
Praying for the best.
This is not a time to be defunding weather research and NOAA. pic.twitter.com/VpUpnAylKk
— Brian Krassenstein (@krassenstein) July 4, 2025
ਰਿਪੋਰਟ ਅਨੁਸਾਰ ਕੇਂਦਰੀ ਕਰ ਕਾਉਂਟੀ ਵਿੱਚ ਰਾਤੋ-ਰਾਤ ਘੱਟੋ-ਘੱਟ 10 ਇੰਚ (25 ਸੈਂਟੀਮੀਟਰ) ਮੀਂਹ ਪਿਆ, ਜਿਸ ਕਾਰਨ ਗੁਆਡਾਲੂਪ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਸ਼ੁੱਕਰਵਾਰ ਦੇਰ ਸ਼ਾਮ ਇੱਕ ਨਿਊਜ਼ ਕਾਨਫਰੰਸ ਵਿੱਚ ਕਰ ਕਾਉਂਟੀ ਦੇ ਸ਼ੈਰਿਫ ਲੈਰੀ ਲੀਥਾ ਨੇ ਦੱਸਿਆ ਕਿ ਇਸ ਕਾਰਨ 24 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 237 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 167 ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ। -ਏਪੀ