Telangana tunnel collapse: ਤਿਲੰਗਾਨਾ ਸੁਰੰਗ ਹਾਦਸਾ: 22 ਫਰਵਰੀ ਤੋਂ ਸੁਰੰਗ ਵਿਚ ਫਸੇ ਅੱਠ ਵਰਕਰ, ਰਾਹਤ ਕਾਰਜ ਜਾਰੀ
ਨਾਗਰਕੁਰਨੂਲ, 3 ਮਾਰਚ
ਤਿਲੰਗਾਨਾ ਵਿਚ ਐੱਸਐੱਲਬੀਸੀ ਸੁਰੰਗ ਢਹਿਣ ਕਾਰਨ ਫਸੇ ਵਰਕਰਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੌਕੇ ’ਤੇ ਕਾਰਵਾਈ ਵਿੱਚ ਸ਼ਾਮਲ ਬਚਾਅ ਟੀਮਾਂ ਇੱਕ ਰਡਾਰ ਸਰਵੇਖਣ ਤੋਂ ਬਾਅਦ ਵਿਗਿਆਨੀਆਂ ਦੁਆਰਾ ਸੁਝਾਈ ਸੰਭਾਵਿਤ ਮਨੁੱਖੀ ਮੌਜੂਦਗੀ ਲਈ ਪਛਾਣੇ ਗਏ ਸਥਾਨਾਂ ਦਾ ਮੁਆਇਨਾ ਕਰ ਰਹੀਆਂ ਹਨ। ਹੈਦਰਾਬਾਦ ਵਿੱਚ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐਨਜੀਆਰਆਈ) ਦੇ ਵਿਗਿਆਨੀਆਂ ਨੇ ਮਨੁੱਖੀ ਮੌਜੂਦਗੀ ਦੇ ਸੰਕੇਤਾਂ ਦੀ ਖੋਜ ਕਰਨ ਲਈ ਸੁਰੰਗ ਦੇ ਅੰਦਰ ਇੱਕ ਗਰਾਊਂਡ ਪੇਨੇਟਰੇਟਿੰਗ ਰਾਡਾਰ (ਜੀਪੀਆਰ) ਸਰਵੇਖਣ ਕੀਤਾ।
ਚਿੱਕੜ ਅਤੇ ਪਾਣੀ ਨੇ ਸੁਰੰਗ ਦੇ ਅੰਦਰ ਚੁਣੌਤੀਪੂਰਨ ਸਥਿਤੀਆਂ ਨੇ ਬਚਾਅ ਕਰਮਚਾਰੀਆਂ ਅਤੇ ਵਿਗਿਆਨੀਆਂ ਦੋਵਾਂ ਦੇ ਯਤਨਾਂ ਵਿੱਚ ਔਕੜਾਂ ਪੈਦਾ ਕੀਤੀਆਂ। ਹਾਲਾਂਕਿ ਅਧਿਕਾਰੀਆਂ ਨੇ ਨੋਟ ਕੀਤਾ ਕਿ ਹਾਲਾਤ ਵਿੱਚ ਸੁਧਾਰ ਦੇ ਨਾਲ ਵਿਗਿਆਨੀ ਮੁੜ ਸਰਵੇਖਣ ਕਰਨ ਲਈ ਤਿਆਰ ਹਨ। ਡ੍ਰਿਲਿੰਗ ਉਨ੍ਹਾਂ ਸਥਾਨਾਂ ’ਤੇ ਵੀ ਕੀਤੀ ਗਈ ਸੀ, ਜਿੱਥੇ NGRI ਵਿਗਿਆਨੀਆਂ ਨੇ ਸੁਰੰਗ ਦੇ ਅੰਦਰ ਕੁੱਝ ਟਿਕਾਣੇ ਪਤਾ ਲਗਾਏ ਸਨ। ਹਾਲਾਂਕਿ, ਉਥੇ ਸਿਰਫ ਧਾਤੂ ਵਸਤੂਆਂ ਹੀ ਮਿਲੀਆਂ ਹਨ। ਮੁੱਖ ਮੰਤਰੀ ਰੇਵੰਤ ਰੈਡੀ ਨੇ ਐਤਵਾਰ ਨੂੰ ਸੁਰੰਗ ਵਾਲੀ ਥਾਂ ਦਾ ਦੌਰਾ ਕੀਤਾ ਉਨ੍ਹਾਂ ਕਿਹਾ ਕਿ ਅੱਠ ਫਸੇ ਵਿਅਕਤੀਆਂ ਦੀ ਸਹੀ ਸਥਿਤੀ ਅਜੇ ਵੀ ਪਤਾ ਨਹੀਂ ਲੱਗ ਸਕੀ ਹੈ ਅਤੇ ਉਨ੍ਹਾਂ ਦੀ ਸਰਕਾਰ ਬਚਾਅ ਯਤਨਾਂ ਨੂੰ ਤੇਜ਼ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ। -ਪੀਟੀਆਈ