ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Syrian government falls ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਮਗਰੋਂ ਸੀਰੀਆ ਵਿੱਚ ਡਿੱਗੀ ਸਰਕਾਰ

ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਭੱਜਣ ਦੀ ਚਰਚਾ; ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਜਲਾਲੀ ਨੇ ਸ਼ਾਸਨ ਦੀ ਵਾਗਡੋਰ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧੀ ਧਿਰ ਨੂੰ ਸੌਂਪਣ ਦੀ ਗੱਲ ਆਖੀ
ਰਾਸ਼ਟਰਪਤੀ ਬਸ਼ਰ-ਅਲ ਅਸਦ ਦੀ ਸਰਕਾਰ ਡਿੱਗਣ ਦੀ ਖ਼ਬਰ ਮਿਲਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਸੀਰੀਆ ਦੇ ਲੋਕ। -ਫੋਟੋ: ਰਾਇਟਰਜ਼
Advertisement

ਬੈਰੂਤ, 8 ਦਸੰਬਰ

Advertisement

ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਵਿਦਰੋਹੀਆਂ ਦੇ ਦਾਖ਼ਲ ਹੋਣ ਅਤੇ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਭੱਜਣ ਸਬੰਧੀ ਦਾਅਵਿਆਂ ਵਿਚਾਲੇ ਅਸਦ ਪਰਿਵਾਰ ਦੇ 50 ਸਾਲ ਦੇ ਸ਼ਾਸਨ ਦਾ ਅੱਜ ਅਖ਼ੀਰ ਅੰਤ ਹੋ ਗਿਆ।

ਸੀਰੀਆ ਵਿਰੋਧੀ ਜੰਗ ਨਿਗਰਾਨੀ ਸੰਸਥਾ ਦੇ ਮੁਖੀ ਨੇ ਦਾਅਵਾ ਕੀਤਾ ਕਿ ਅਸਦ ਦੇਸ਼ ਛੱਡ ਕੇ ਕਿਸੇ ਅਣਜਾਨ ਜਗ੍ਹਾ ’ਤੇ ਚਲਾ ਗਿਆ ਹੈ। ਉੱਧਰ, ਸੀਰੀਆ ਦੇ ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਜਲਾਲੀ ਨੇ ਇਕ ਵੀਡੀਓ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਸ਼ਾਸਨ ਦੀ ਵਾਗਡੋਰ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧੀ ਧਿਰ ਨੂੰ ਸੌਂਪਣ ਲਈ ਤਿਆਰ ਹਨ।

ਜਲਾਲੀ ਨੇ ਕਿਹਾ, ‘‘ਮੈਂ ਆਪਣੀ ਰਿਹਾਇਸ਼ ’ਤੇ ਹੀ ਹਾਂ ਅਤੇ ਕਿਧਰੇ ਨਹੀਂ ਗਿਆ ਹਾਂ, ਕਿਉਂ ਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ।’’ ਉਨ੍ਹਾਂ ਕਿਹਾ ਕਿ ਉਹ ਸਵੇਰੇ ਕੰਮ ਕਰਨ ਲਈ ਆਪਣੇ ਦਫ਼ਤਰ ਜਾਣਗੇ। ਉਨ੍ਹਾਂ ਨੇ ਸੀਰੀਆ ਦੇ ਨਾਗਰਿਕਾਂ ਨੂੰ ਜਨਤਕ ਸੰਪਤੀ ਦਾ ਨੁਕਸਾਨ ਨਾ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਹਾਲਾਂਕਿ ਰਾਸ਼ਟਰਪਤੀ ਬਸ਼ਰ-ਅਲ ਅਸਦ ਦੇ ਦੇਸ਼ ਛੱਡ ਕੇ ਜਾਣ ਸਬੰਧੀ ਖ਼ਬਰਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਇਸ ਦੌਰਾਨ ਜੇਲ੍ਹ ਵਿੱਚ ਬੰਦ ਕੀਤੇ ਹੋਏ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੀਰੀਆ ਦੇ ਲੋਕ ਚੌਕਾਂ ’ਤੇ ਜ਼ਸ਼ਨ ਮਨਾਉਂਦੇ ਹੋਏ ਦੇਖੇ ਗਏ। ਕੁਝ ਇਲਾਕਿਆਂ ਵਿੱਚ ਜ਼ਸਨ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ।

ਰਾਸ਼ਟਰਪਤੀ ਬਸ਼ਰ-ਅਲ ਅਸਦ ਦੀ ਸਰਕਾਰ ਡੇਗਣ ਤੋਂ ਬਾਅਦ ਇਕੱਤਰ ਹੋਏ ਵਿਦਰੋਹੀ ਖੁਸ਼ੀ ਮਨਾਉਂਦੇ ਹੋਏ। -ਫੋਟੋ: ਰਾਇਟਰਜ਼

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਰਾਮੀ ਅਬਦੁਰਰਹਿਮਾਨ ਨੇ ਦੱਸਿਆ ਕਿ ਅਸਦ ਨੇ ਅੱਜ ਤੜਕੇ ਦਮਿਸ਼ਕ ਤੋਂ ਉਡਾਣ ਭਰੀ। ਸੀਰੀਆ ਦੇ ਵਿਦਰੋਹੀਆਂ ਦੇ ਦਮਿਸ਼ਕ ਵਿੱਚ ਦਾਖ਼ਲ ਹੋਣ ਦੇ ਐਲਾਨ ਵਿਚਾਲੇ ਅਬਦੁਰਰਹਿਮਾਨ ਨੇ ਇਹ ਜਾਣਕਾਰੀ ਦਿੱਤੀ।

ਉੱਧਰ, ਸੀਰੀਆ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਗੀਰ ਪੈਡਰਸਨ ਨੇ ਸੀਰੀਆ ਵਿੱਚ ਵਿਵਸਥਿਤ ਢੰਗ ਨਾਲ ਸਿਆਸੀ ਬਦਲਾਅ ਯਕੀਨੀ ਬਣਾਉਣ ਲਈ ਜਨੇਵਾ ਵਿੱਚ ਤੁਰੰਤ ਗੱਲਬਾਤ ਦੀ ਅਪੀਲ ਕੀਤੀ ਹੈ।

ਇਸੇ ਵਿਚਾਲੇ, ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਸੀਰੀਆ ਵਿੱਚ ਫੌਜੀ ਕਾਰਵਾਈ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇਹ ਸਾਡੀ ਲੜਾਈ ਨਹੀਂ ਹੈ।’’ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕੈਲੀਫੋਰਨੀਆ ਵਿੱਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕਾ ਸੀਰੀਆਈ ਦੀ ਅੰਦਰੂਨੀ ਲੜਾਈ ਵਿੱਚ ਦਖ਼ਲ ਨਹੀਂ ਦੇਵੇਗਾ।’’ -ਏਪੀ

 

Advertisement