ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਰੀਆ: ਸਰਕਾਰੀ ਫੌਜਾਂ ਅਤੇ ਅਸਦ ਸਮਰਥਕਾਂ ਵਿਚਕਾਰ ਝੜਪ ਕਾਰਨ 200 ਤੋਂ ਵੱਧ ਮੌਤਾਂ

ਬੇਰੂਤ, 8 ਮਾਰਚ ਸੀਰੀਆ ਦੀ ਨਵੀਂ ਸਰਕਾਰ ਦਾ ਸਮਰਥਨ ਕਰਨ ਵਾਲੇ ਲੜਾਕਿਆਂ ਅਤੇ ਬੇਦਖ਼ਲ ਕੀਤੇ ਗਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵਿਚਾਲੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈਆਂ ਝੜਪਾਂ ’ਚ ਸੈਂਕੜੇ ਲੋਕ ਮਾਰੇ ਗਏ। ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਓਬਜ਼ਰਵਟਰੀ...
ਫੋਟੋ ਰਾਈਟਰਜ਼
Advertisement

ਬੇਰੂਤ, 8 ਮਾਰਚ

ਸੀਰੀਆ ਦੀ ਨਵੀਂ ਸਰਕਾਰ ਦਾ ਸਮਰਥਨ ਕਰਨ ਵਾਲੇ ਲੜਾਕਿਆਂ ਅਤੇ ਬੇਦਖ਼ਲ ਕੀਤੇ ਗਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵਿਚਾਲੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਹੋਈਆਂ ਝੜਪਾਂ ’ਚ ਸੈਂਕੜੇ ਲੋਕ ਮਾਰੇ ਗਏ। ਬ੍ਰਿਟੇਨ ਦੇ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਓਬਜ਼ਰਵਟਰੀ ਫ਼ੋਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ। ਮਨੁੱਖੀ ਅਧਿਕਾਰ ਸੰਗਠਨ ਦੇ ਅਨੁਸਾਰ ਇਹ ਹਮਲੇ ਬੇਦਖ਼ਲ ਕੀਤੇ ਗਏ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵੱਲੋਂ ਸਰਕਾਰੀ ਸੁਰੱਖਿਆ ਫੌਜਾਂ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਕੀਤੇ ਗਏ। ਪਿੰਡਾਂ ’ਤੇ ਹਮਲੇ ਬੁੱਧਵਾਰ ਨੂੰ ਸ਼ੁਰੂ ਹੋਏ ਅਤੇ ਸ਼ੁੱਕਰਵਾਰ ਨੂੰ ਵੀ ਜਾਰੀ ਰਹੇ।

Advertisement

ਮਨੁੱਖੀ ਅਧਿਕਾਰ ਸੰਗਠਨ ਦੇ ਅਨੁਸਾਰ ਹਾਲੀਆ ਝੜਪਾਂ ਉਸ ਵੇਲੇ ਸ਼ੁਰੂ ਹੋਈਆਂ ਜਦੋਂ ਸਰਕਾਰੀ ਫੌਜਾਂ ਨੇ ਬੁੱਧਵਾਰ ਨੂੰ ਤਟੀ ਸ਼ਹਿਰ ਜਬਲੇਹ ਦੇ ਨੇੜੇ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਸਦ ਦੇ ਵਫ਼ਾਦਾਰਾਂ ਨੇ ਉਨ੍ਹਾਂ ’ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ। ਸੀਰੀਅਨ ਓਬਜ਼ਰਵਟਰੀ ਫ਼ੋਰ ਹਿਊਮਨ ਰਾਈਟਸ ਦੇ ਅਨੁਸਾਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਵੀਂ ਸਰਕਾਰ ਦੇ ਸਮਰਥਕ ਲੜਾਕਿਆਂ ਨੇ ਸ਼ੀਰ, ਮੁਖਤਾਰੀਆ ਅਤੇ ਹੱਫ਼ਾ ਪਿੰਡਾਂ ’ਤੇ ਹਮਲਾ ਕੀਤਾ ਜਿਸ ਵਿੱਚ 69 ਵਿਅਕਤੀ ਮਾਰੇ ਗਏ, ਇਸ ਦੌਰਾਨ ਕਿਸੇ ਵੀ ਮਹਿਲਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਸੰਗਠਨ ਦੇ ਮੁਖੀ ਰਾਮੀ ਅਬਦੁਰਰਹਮਾਨ ਨੇ ਕਿਹਾ, "ਉਹਨਾਂ ਨੇ ਸਾਹਮਣੇ ਦਿਖਦੇ ਹਰ ਆਦਮੀ ਨੂੰ ਮਾਰ ਦਿੱਤਾ।" ਬੇਰੂਤ ਦੇ ਅਲ-ਮਾਇਦੀਨ ਟੀਵੀ ਨੇ ਵੀ ਆਪਣੀ ਇਕ ਖ਼ਬਰ ਵਿੱਚ ਤਿੰਨ ਪਿੰਡਾਂ 'ਤੇ ਹਮਲਿਆਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿਰਫ ਮੁਖਤਾਰੀਆ ਪਿੰਡ ਵਿੱਚ ਹਮਲੇ ’ਚ 30 ਤੋਂ ਵੱਧ ਵਿਅਕਤੀ ਮਾਰੇ ਗਏ। ਮਨੁੱਖੀ ਅਧਿਕਾਰ ਸੰਗਠਨ ਦੇ ਅਨੁਸਾਰ ਦੋ ਦਿਨਾਂ ਵਿਚ ਝੜਪਾਂ ਵਿੱਚ ਕੁੱਲ 200 ਤੋਂ ਵੱਧ ਲੋਕ ਮਾਰੇ ਗਏ ਹਨ। ਪਿੰਡਾਂ ਵਿੱਚ ਬਦਲੇ ਦੀ ਭਾਵਨਾ ਨਾਲ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਲਗਭਗ 140 ਲੋਕਾਂ ਦੇ ਇਲਾਵਾ ਮਰਨ ਵਾਲਿਆਂ ਵਿੱਚ ਸੀਰੀਅਨ ਸਰਕਾਰੀ ਫੌਜਾਂ ਦੇ ਘੱਟ ਤੋਂ ਘੱਟ 50 ਕਰਮੀ ਅਤੇ ਅਸਦ ਦੇ ਪ੍ਰਤੀ ਵਫ਼ਾਦਾਰ 45 ਲੜਾਕੇ ਸ਼ਾਮਿਲ ਹਨ। -ਏਪੀ

Advertisement
Show comments