DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਨਾਤਨ ਤੇ ਸੰਤਾਂ ਦੇ ਕੰਮਾਂ ਵਿੱਚ ਪੈਣ ਵਾਲੇ ਅੜਿੱਕਿਆਂ ਨੂੰ ਸੰਘ ਦੇ ਸਵੈਮ ਸੇਵਕ ਡਾਂਗਾਂ ਰਾਹੀਂ ਦੂਰ ਕਰਨਗੇ: ਮੋਹਨ ਭਾਗਵਤ

ਆਰਐੱਸਐੱਸ ਮੁਖੀ ਨੇ ਦੇਸ਼ ਵਿਰੋਧੀ ਤਾਕਤਾਂ ਦੀ ਆਲੋਚਨਾ ਕੀਤੀ
  • fb
  • twitter
  • whatsapp
  • whatsapp
featured-img featured-img
ਆਰਐੱਸਐੱਸ ਮੁਖੀ ਮੋਹਨ ਭਾਗਵਤ।
Advertisement

ਬਾਂਦਾ (ਉੱਤਰ ਪ੍ਰਦੇਸ਼), 7 ਨਵੰਬਰ

RSS volunteers will remove obstacles coming in way of Sanatan, seers: Bhagwat ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸਨਾਤਨ ਤੇ ਸੰਤਾਂ ਦੇ ਕੰਮਾਂ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਸੰਘ ਦੇ ਸਵੈਮ ਸੇਵਕ ਡਾਂਗਾਂ ਲੈ ਕੇ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਉੱਭਰਦੇ ਭਾਰਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Advertisement

ਸੰਘ ਮੁਖੀ ਨੇ ਚਿੱਤਰਕੂਟ ਦੇ ਹਨੂੰਮਾਨ ਮੰਦਰ ਕੰਪਲੈਕਸ ਵਿੱਚ ਕਰਵਾਏ ਗਏ ਯੁੱਗ ਤੁਲਸੀ ਪੰਡਤ ਰਾਮਕਿਨਕਰ ਉਪਾਧਿਆਏ ਦੇ ਜਨਮ ਸ਼ਤਾਬਦੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਕੁਝ ਲੋਕ ਉੱਭਰਦੇ ਭਾਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅੱਜ ਦਾ ਭਾਰਤ ਹੈ ਅਤੇ ਇਹ ਹਰੇਕ ਚੁਣੌਤੀ ਤੋਂ ਪਾਰ ਪਾ ਕੇ ਅੱਗੇ ਵਧਦਾ ਰਹੇਗਾ। ਸੰਘ ਦੇ ਸਵੈਮ ਸੇਵਕ ਸਨਾਤਨ ਤੇ ਸੰਤਾਂ ਦੇ ਕੰਮ ਵਿੱਚ ਆਉਣ ਵਾਲੇ ਸਾਰੇ ਅੜਿੱਕਿਆਂ ਨੂੰ ਡਾਂਗਾਂ ਰਾਹੀਂ ਦੂਰ ਕਰਨਗੇ।’’

ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਟਿੱਪਣੀ ਕਰਦਿਆਂ ਭਾਗਵਤ ਨੇ ਦੇਸ਼ ਵਿਰੋਧੀ ਤਾਕਤਾਂ ਦੀ ਆਲੋਚਨਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਖ਼ਤ ਮਿਹਨਤ ਰਾਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਇਸ ਵੇਲੇ ਦੁਨੀਆ ਭਰ ਵਿੱਚ ਚੱਲ ਰਹੇ ਸੰਘਰਸ਼ਾਂ ਵਿਚਾਲੇ ਧਾਰਮਿਕਤਾ ਪ੍ਰਬਲ ਹੋਵੇਗੀ।’’

ਉਨ੍ਹਾਂ ਹਰੇਕ ਹਿੰਦੂ ਨੂੰ ਰਾਮਾਇਣ ਤੇ ਮਹਾਭਾਰਤ ਤੋਂ ਪ੍ਰੇਰਣਾ ਲੈਣ ਅਤੇ ਰਾਸ਼ਟਰ ਨਿਰਮਾਣ ਵਿੱਚ ਆਪੋ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਭਾਗਵਤ ਨੇ ਕਿਹਾ ਕਿ ਵੱਖ-ਵੱਖ ਤਾਕਤਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਨਿਰਮਾਣ ’ਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ ਪਰ ਅਖ਼ੀਰ ਬ੍ਰਹਮ ਸ਼ਕਤੀ ਦੀ ਜਿੱਤ ਹੋਈ। ਉਨ੍ਹਾਂ ਕਿਹਾ, ‘‘550 ਸਾਲਾਂ ਬਾਅਦ ਆਖ਼ਰਕਾਰ ਸੱਚ ਤੇ ਧਾਰਮਿਕਤਾ ਦੀ ਜਿੱਤ ਹੋਈ।’’ -ਪੀਟੀਆਈ

Advertisement
×