ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੰਗਾਪੁਰ: ਮਸਜਿਦ ’ਚ ਸੂਰ ਦੇ ਮਾਸ ਵਾਲਾ ਸ਼ੱਕੀ ਪਾਰਸਲ ਭੇਜਿਆ, ਜਾਂਚ ਸ਼ੁਰੂ

ਸਿੰਗਾਪੁਰ ਦੀ ਇੱਕ ਮਸਜਿਦ ਨੂੰ ਭੇਜੇ ਗਏ ਇੱਕ ਪਾਰਸਲ ਵਿੱਚ ਸ਼ੱਕੀ ਤੌਰ ’ਤੇ ਸੂਰ ਦਾ ਮਾਸ ਮਿਲਿਆ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕੇ ਸ਼ਨਮੁਗਮ ਨੇ ਕਿਹਾ ਇਹ ਕਾਰਵਾਈ ਇੱਕ ਵੱਖ ਵੱਖ ਭਾਈਚਾਰਿਆਂ ਵਾਲੀ ਥਾਂ ’ਤੇ ‘ਅੱਗ ਨਾਲ ਖੇਡਣ’ ਦੇ ਬਰਾਬਰ...
Advertisement

ਸਿੰਗਾਪੁਰ ਦੀ ਇੱਕ ਮਸਜਿਦ ਨੂੰ ਭੇਜੇ ਗਏ ਇੱਕ ਪਾਰਸਲ ਵਿੱਚ ਸ਼ੱਕੀ ਤੌਰ ’ਤੇ ਸੂਰ ਦਾ ਮਾਸ ਮਿਲਿਆ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕੇ ਸ਼ਨਮੁਗਮ ਨੇ ਕਿਹਾ ਇਹ ਕਾਰਵਾਈ ਇੱਕ ਵੱਖ ਵੱਖ ਭਾਈਚਾਰਿਆਂ ਵਾਲੀ ਥਾਂ ’ਤੇ ‘ਅੱਗ ਨਾਲ ਖੇਡਣ’ ਦੇ ਬਰਾਬਰ ਹੈ।

ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਚੈਨਲ ਨਿਊਜ਼ ਏਸ਼ੀਆ ਨੇ ਵੀਰਵਾਰ ਨੂੰ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਹਾਲ ਹੀ ਵਿੱਚ ਹੋਰ ਮਸਜਿਦਾਂ ਨੂੰ ਮਾਸ ਭੇਜਣ ਦੇ ਹੋ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਲੀਸ ਜਾਂਚ ਕਰ ਰਹੀ ਹੈ।

Advertisement

ਕੋਆਰਡੀਨੇਟਿੰਗ ਮੰਤਰੀ ਫਾਰ ਨੈਸ਼ਨਲ ਸਕਿਉਰਿਟੀ ਸ਼ਨਮੁਗਮ ਨੇ ਕਿਹਾ ਕਿ ਸੇਰਾਂਗੂਨ ਹਾਊਸਿੰਗ ਖੇਤਰ ਵਿੱਚ ਅਲ-ਇਸਤਿਕਾਮਾ ਮਸਜਿਦ ਨੂੰ ਭੇਜੇ ਗਏ ਸ਼ੱਕੀ ਪਾਰਸਲ ਵਿੱਚ ਮਾਸ ਦਾ ਇੱਕ ਟੁਕੜਾ ਸੀ ਜੋ ਪਹਿਲੀ ਨਜ਼ਰ ਵਿੱਚ ਸੂਰ ਦਾ ਮਾਸ ਜਾਪਦਾ ਹੈ।

ਸ਼ਨਮੁਗਮ ਨੇ ਕਿਹਾ, "ਪਰ ਜੇ ਇਹ ਸੂਰ ਦਾ ਮਾਸ ਹੈ ਅਤੇ ਇਹ ਇੱਕ ਮਸਜਿਦ ਨੂੰ ਭੇਜਿਆ ਜਾਂਦਾ ਹੈ, ਤਾਂ ਤੁਸੀਂ ਇਸਦੇ ਪ੍ਰਭਾਵ ਦੇਖ ਸਕਦੇ ਹੋ। ਇਹ ਬਹੁਤ ਜ਼ਿਆਦਾ ਬੁਰਾ ਹੈ,"। "ਇਰਾਦਾ ਜੋ ਵੀ ਹੋਵੇ, ਇਹ ਅੱਗ ਨਾਲ ਖੇਡਣਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜ਼ਿੰਮੇਵਾਰ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

Advertisement
Show comments