ਚਾਰਲੀ ਕਿਰਕ ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ: ਡੋਨਲਡ ਟਰੰਪ
Trump says, suspect in Charlie Kirk killing has been caught
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਐਲਾਨ ਕੀਤਾ ਕਿ ਚਾਰਲੀ ਕਿਰਕ Charlie Kirk ਕਤਲ ਮਾਮਲੇ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਜਿਸ ਨੇ ਅਮਰੀਕਾ ’ਚ ਰਾਜਨੀਤਕ ਹਿੰਸਾ ਬਾਰੇ ਨਵੇਂ ਖ਼ਤਰੇ ਪੈਦਾ ਕੀਤੇ ਹਨ, ਦੀ ਜਾਂਚ ਵਿੱਚ ਇੱਕ ਅਹਿਮ ਸਫਲਤਾ ਹੈ।
ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਚਾਰਲੀ ਕਿਰਕ ਕਤਲ ਕੇਸ ਦੇ ਮਸ਼ਕੂਕ ਨੂੰ ਫੜ ਲਿਆ ਗਿਆ ਹੈ। ਟਰੰਪ ਨੇ ਸ਼ੁੱਕਰਵਾਰ ਸਵੇਰੇ ਫੌਕਸ ਨਿਊਜ਼ ਚੈਨਲ ’ਤੇ ਪ੍ਰਸਾਰਿਤ ਇੱਕ ਇੰਟਰਵਿਊ ’ਚ ਐਲਾਨ ਕੀਤਾ, ‘‘ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ, ਅਸੀਂ ਉਸ ਨੂੰ ਫੜ ਲਿਆ ਹੈ।’’ ਟਰੰਪ ਨੇ ਕਿਹਾ ਕਿ ਇੱਕ ਮੰਤਰੀ, ਜੋ law enforcement ਜੁੜਿਆ ਹੋਇਆ ਹੈ, ਨੇ ਮਸ਼ਕੂਕ ਵਿਅਕਤੀ ਨੂੰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਆਖਿਆ, ‘‘ਉਨ੍ਹਾਂ ਦੇ ਬੇਹੱਦ ਕਰੀਬੀ ਵਿਅਕਤੀ ਨੇ ਕਿਹਾ ‘‘ਇਹ ਉਹੀ ਹੈ।’’
ਕਾਨੂੰਨੀ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਿਰਕ ਦੀ ਹੱਤਿਆ ਦੇ ਸਬੰਧ ਵਿੱਚ ਹਿਰਾਸਤ ਵਿੱਚ ਲਿਆ ਗਿਆ ਸ਼ੱਕੀ ਉਟਾਹ Utah ਦਾ ਰਹਿਣ ਵਾਲਾ 22 ਵਰ੍ਹਿਆਂ ਦਾ ਨੌਜਵਾਨ ਹੈ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਮਸ਼ਕੂਕ ਦੀ ਪਛਾਣ ਟਾਈਲਰ ਰੌਬਿਨਸਨ Tyler Robinson ਵਜੋਂ ਕੀਤੀ ਹੈ।
ਹਾਲਾਂਕਿ ਐਫਬੀਆਈ ਅਤੇ ਨਿਆਂ ਵਿਭਾਗ FBI and the Justice Department ਇਸ ਸਬੰਧੀ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਕਿਰਕ ਦੀ ਬੁੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਬਾਰੇ ਪੁਲੀਸ ਨੇ ਕਿਹਾ ਸੀ ਕਿ ਇਹ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਹੈ। ਕਿਰਕ ਗੈਰ-ਲਾਭਕਾਰੀ ਰਾਜਨੀਤਕ ਸੰਗਠਨ ਟਰਨਿੰਗ ਪੁਆਇੰਟ ਯੂਐੱਸਏ ਦਾ ਸਹਿ-ਸੰਸਥਾਪਕ ਅਤੇ ਟਰੰਪ ਦਾ ਕਰੀਬੀ ਸਹਿਯੋਗੀ ਸੀ।

