ਸੁਪਰੀਮ ਕੋਰਟ ਨੇ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਨੂੰ ਜੇਲ੍ਹ ਭੇਜਿਆ
Thai ex-PM Thaksin Shinawatra jailed as court rules hospital stay unjustified ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਤੇ ਸੱਤਾ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਨੂੰ ਅੱਜ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਸ਼ਿਨਵਾਤਰਾ ਦੀ ਹਸਪਤਾਲ ਵਿੱਚ ਨਜ਼ਰਬੰਦੀ ਨੂੰ ਜੇਲ੍ਹ ਤੋਂ ਬਚਣ ਦੀ ਚਾਲ ਕਰਾਰ ਦਿੰਦਿਆਂ ਇਕ ਸਾਲ ਜੇਲ੍ਹ ਜਾਣ ਦੇ ਹੁਕਮ ਸੁਣਾਏ। ਅਦਾਲਤ ਨੇ ਇਸ ਫੈਸਲੇ ਨਾਲ ਦੋ ਦਹਾਕਿਆਂ ਤੋਂ ਰਾਜਨੀਤੀ ’ਤੇ ਹਾਵੀ ਰਹੇ ਸ਼ਕਤੀਸ਼ਾਲੀ ਸ਼ਿਨਾਵਾਤਰਾ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਹੈ।
ਸ਼ਿਨਾਵਾਤਰਾ ਨੇ 15 ਸਾਲਾਂ ਦੀ ਸਵੈ-ਜਲਾਵਤਨੀ ਤੋਂ ਬਾਅਦ ਥਾਈਲੈਂਡ ਦੀ ਜੇਲ੍ਹ ਵਿੱਚ ਸਿਰਫ਼ ਕੁਝ ਘੰਟੇ ਹੀ ਬਿਤਾਏ ਸਨ ਤੇ ਉਸ ਨੂੰ ਦਿਲ ਦੀ ਸਮੱਸਿਆ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 2001-2006 ਤੱਕ ਸ਼ਿਨਾਵਾਤਰਾ ’ਤੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਭ੍ਰਿਸ਼ਟਾਚਾਰ ਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਲੱਗੇ ਸਨ। ਉਸ ਦੀ ਅੱਠ ਸਾਲ ਦੀ ਸਜ਼ਾ ਨੂੰ ਥਾਈਲੈਂਡ ਦੇ ਰਾਜਾ ਨੇ ਇੱਕ ਸਾਲ ਵਿੱਚ ਬਦਲ ਦਿੱਤਾ ਅਤੇ ਥਾਕਸਿਨ ਨੂੰ ਹਸਪਤਾਲ ਵਿਚ ਸਿਰਫ਼ ਛੇ ਮਹੀਨੇ ਦੀ ਨਜ਼ਰਬੰਦੀ ਤੋਂ ਬਾਅਦ ਪੈਰੋਲ ’ਤੇ ਰਿਹਾਅ ਕਰ ਦਿੱਤਾ ਗਿਆ ਪਰ ਉਨ੍ਹਾਂ ਨੇ ਪੂਰਾ ਸਮਾਂ ਇੱਕ ਹਸਪਤਾਲ ਦੇ ਵੀਆਈਪੀ ਵਿੰਗ ਵਿੱਚ ਬਿਤਾਇਆ। ਸੁਪਰੀਮ ਕੋਰਟ ਨੇ ਅੱਜ ਹੁਕਮ ਦਿੰਦਿਆਂ ਕਿਹਾ ਕਿ ਥਾਕਸਿਨ ਨੂੰ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟਣੀ ਚਾਹੀਦੀ ਹੈ। ਰਾਇਟਰਜ਼