DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Supreme court ਜੀਐੱਸਟੀ, ਕਸਟਮਜ਼ ਕੇਸਾਂ ਵਿਚ ਐੱਫਆਈਆਰ ਦੀ ਅਣਹੋਂਦ ’ਚ ਵਿਅਕਤੀ ਪੇਸ਼ਗੀ ਜ਼ਮਾਨਤ ਦਾ ਹੱਕਦਾਰ

Persons can seek anticipatory bail in cases related to GST, Customs even in absence of FIR:SC
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 27 ਫਰਵਰੀ

ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਵਿੱਚ ਕਿਹਾ ਕਿ ਪੇਸ਼ਗੀ ਜ਼ਮਾਨਤ ਦੀ ਵਿਵਸਥਾ ਵਸਤਾਂ ਅਤੇ ਸੇਵਾਵਾਂ ਐਕਟ ਅਤੇ ਕਸਟਮ ਕਾਨੂੰਨ ’ਤੇ ਲਾਗੂ ਹੁੰਦੀ ਹੈ। ਕੋਰਟ ਨੇ ਕਿਹਾ ਕਿ ਐੱਫਆਈਆਰ ਦੀ ਅਣਹੋਂਦ ਵਿਚ ਵਿਅਕਤੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਅਦਾਲਤਾਂ ਵਿੱਚ ਜਾ ਸਕਦੇ ਹਨ।

Advertisement

ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਪਿਛਲੇ ਸਾਲ 16 ਮਈ ਨੂੰ ਕਸਟਮ ਐਕਟ, ਜੀਐਸਟੀ ਐਕਟ ਵਿੱਚ ਸਜ਼ਾ ਦੀ ਵਿਵਸਥਾ ਅਪਰਾਧਿਕ ਪ੍ਰਕਿਰਿਆ ਕੋਡ ਸੀਆਰਪੀਸੀ ਅਤੇ ਸੰਵਿਧਾਨ ਦੇ ਅਨੁਕੂਲ ਨਾ ਹੋਣ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਚੀਫ਼ ਜਸਟਿਸ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੀਆਰਪੀਸੀ ਅਤੇ ਉਸ ਤੋਂ ਬਾਅਦ ਦੇ ਕਾਨੂੰਨ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀਆਂ ਵਿਵਸਥਾਵਾਂ, ਪੇਸ਼ਗੀ ਜ਼ਮਾਨਤ ਵਰਗੇ ਮੁੱਦਿਆਂ ’ਤੇ ਕਸਟਮ ਅਤੇ ਜੀਐਸਟੀ ਐਕਟਾਂ ਦੇ ਅਧੀਨ ਵਿਅਕਤੀਆਂ ’ਤੇ ਲਾਗੂ ਹੋਣਗੀਆਂ।

ਇਸ ਵਿੱਚ ਕਿਹਾ ਗਿਆ ਕਿ ਜੀਐਸਟੀ ਅਤੇ ਕਸਟਮ ਐਕਟਾਂ ਦੇ ਤਹਿਤ ਸੰਭਾਵਿਤ ਗ੍ਰਿਫਤਾਰੀ ਦਾ ਸਾਹਮਣਾ ਕਰ ਰਹੇ ਵਿਅਕਤੀ ਐੱਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਪੇਸ਼ਗੀ ਜ਼ਮਾਨਤ ਮੰਗਣ ਦੇ ਹੱਕਦਾਰ ਹਨ। ਤਫ਼ਸੀਲੀ ਫੈਸਲੇ ਦੀ ਅਜੇ ਉਡੀਕ ਹੈ। ਮੁੱਖ ਪਟੀਸ਼ਨ ਰਾਧਿਕਾ ਅਗਰਵਾਲ ਵੱਲੋਂ 2018 ਵਿਚ ਦਾਇਰ ਕੀਤੀ ਗਈ ਸੀ। -ਪੀਟੀਆਈ

Advertisement
×