DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਹਾਈ ਕੋਰਟ ਦੇ ਸੱਤ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼

SC Collegium recommends transfer of seven HC judges
  • fb
  • twitter
  • whatsapp
  • whatsapp
Advertisement

ਸੱਤਿਆ ਪ੍ਰਕਾਸ਼

ਨਵੀਂ ਦਿੱਲੀ, 21 ਅਪਰੈਲ

Advertisement

ਸੁਪਰੀਮ ਕੋਰਟ ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਦੇ ਚਾਰ ਜੱਜਾਂ ਸਮੇਤ ਸੱਤ ਹਾਈ ਕੋਰਟ ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ 15 ਅਤੇ 19 ਅਪਰੈਲ ਨੂੰ ਹੋਈਆਂ ਬੈਠਕਾਂ ਦੌਰਾਨ ਇਹ ਫੈਸਲੇ ਲਏ ਹਨ।

ਕੌਲਿਜੀਅਮ ਨੇ ਕਰਨਾਟਕ ਹਾਈ ਕੋਰਟ ਤੋਂ ਜਸਟਿਸ ਹੇਮੰਤ ਚੰਦਨਗੌਦਰ ਨੂੰ ਮਦਰਾਸ ਹਾਈ ਕੋਰਟ, ਜਸਟਿਸ ਕ੍ਰਿਸ਼ਨਨ ਨਟਰਾਜਨ ਨੂੰ ਕੇਰਲਾ, Justice Neranahalli Srinivasan Sanjay Gowda ਨੂੰ ਗੁਜਰਾਤ ਅਤੇ ਜਸਟਿਸ ਦੀਕਸ਼ਿਤ ਕ੍ਰਿਸ਼ਨਾ ਸ਼੍ਰੀਪਦ ਨੂੰ ਉੜੀਸਾ ਹਾਈ ਕੋਰਟ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਕੀਤੀ ਸੀ।

ਇਸੇ ਤਰ੍ਹਾਂ ਤਿਲੰਗਾਨਾ ਹਾਈ ਕੋਰਟ ਦੇ ਜਸਟਿਸ ਪੇਰੂਗੁ ਸ਼੍ਰੀ ਸੁਧਾ ਨੂੰ ਕਰਨਾਟਕ ਅਤੇ ਜਸਟਿਸ Kasoju Surendhar ਉਰਫ਼ ਕੇ ਸੁਰੇਂਦਰ ਨੂੰ ਕ੍ਰਮਵਾਰ ਮਦਰਾਸ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਹੈ।

ਆਂਧਰਾ ਪ੍ਰਦੇਸ਼ ਹਾਈ ਕੋਰਟ ਤੋਂ ਜਸਟਿਸ Kumbhajadala Manmadha Rao ਨੂੰ ਕਰਨਾਟਕ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਹੁਣ ਸਰਕਾਰ ਤੋਂ ਇਨ੍ਹਾਂ ਸਿਫ਼ਾਰਸ਼ਾਂ ’ਤੇ ਕਾਰਵਾਈ ਕਰਨ ਅਤੇ ਇਨ੍ਹਾਂ ਤਬਾਦਲਿਆਂ ਨੂੰ ਨੋਟੀਫਾਈ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ।

Advertisement
×