ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੁਪਰੀਮ ਕੋਰਟ ਵੱਲੋਂ NEET-PG 2025 ਪ੍ਰੀਖਿਆ 3 ਅਗਸਤ ਨੂੰ ਕਰਵਾਉਣ ਦੀ ਪ੍ਰਵਾਨਗੀ

ਨਵੀਂ ਦਿੱਲੀ, 6 ਜੂਨ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (NBE) ਨੂੰ ਸਿਖਰਲੀ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ 3 ਅਗਸਤ ਨੂੰ NEET-PG 2025 ਪ੍ਰੀਖਿਆ ਇੱਕ ਸ਼ਿਫਟ ਵਿੱਚ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ...
Advertisement

ਨਵੀਂ ਦਿੱਲੀ, 6 ਜੂਨ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ (NBE) ਨੂੰ ਸਿਖਰਲੀ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ 3 ਅਗਸਤ ਨੂੰ NEET-PG 2025 ਪ੍ਰੀਖਿਆ ਇੱਕ ਸ਼ਿਫਟ ਵਿੱਚ ਕਰਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੇ ਬੈਂਚ, ਜਿਸ ਨੇ ਸ਼ੁਰੂ ਵਿੱਚ NBE ਦੁਆਰਾ ਪ੍ਰੀਖਿਆ ਕਰਵਾਉਣ ਲਈ ਮੰਗੇ ਗਏ ਦੋ ਮਹੀਨਿਆਂ ਤੋਂ ਵੱਧ ਸਮੇਂ ’ਤੇ ਸਵਾਲ ਚੁੱਕੇ ਸਨ, ਨੇ ਕਿਹਾ ਕਿ 3 ਅਗਸਤ ਨੂੰ NEET-PG 2025 ਕਰਵਾਉਣ ਦੇ ਕਾਰਨ ਸਹੀ ਜਾਪਦੇ ਹਨ।

Advertisement

ਹਾਲਾਂਕਿ ਸਿਖਰਲੀ ਅਦਾਲਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ NBE ਨੂੰ NEET-PG 2025 ਪ੍ਰੀਖਿਆ ਕਰਵਾਉਣ ਲਈ ਹੋਰ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ। NBE ਨੇ ਦਲੀਲ ਦਿੱਤੀ ਕਿ ਸਿਖਰਲੀ ਅਦਾਲਤ ਦੇ 30 ਮਈ ਦੇ ਹੁਕਮਾਂ ਅਨੁਸਾਰ ਪ੍ਰੀਖਿਆ ਇੱਕ ਸ਼ਿਫਟ ਵਿੱਚ ਕਰਵਾਉਣੀ ਪੈਂਦੀ ਹੈ ਅਤੇ ਇਸ ਲਈ ਇੱਕ ਵਾਰ ਵਿੱਚ ਪ੍ਰੀਖਿਆ ਕਰਵਾਉਣ ਲਈ ਲਗਪਗ 1,000 ਪ੍ਰੀਖਿਆ ਕੇਂਦਰਾਂ ਦੀ ਲੋੜ ਸੀ।

NBE ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ 15 ਜੂਨ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12.30 ਵਜੇ ਦਰਮਿਆਨ ਹੋਣ ਵਾਲੀ ਪ੍ਰੀਖਿਆ 3 ਅਗਸਤ ਨੂੰ ਕਰਵਾਏਗੀ, ਜੋ ਕਿ ਉਨ੍ਹਾਂ ਦੇ ਤਕਨਾਲੋਜੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ (TCS) ਵੱਲੋਂ ਦਿੱਤੀ ਗਈ ਸਭ ਤੋਂ ਜਲਦੀ ਸੰਭਵ ਤਰੀਕ ਸੀ।

ਇਸ ਤੋਂ ਪਹਿਲਾਂ 30 ਮਈ ਨੂੰ ਸਿਖਰਲੀ ਅਦਾਲਤ ਨੇ NBE ਦੇ ਦੋ ਸ਼ਿਫਟਾਂ ਵਿੱਚ ਪ੍ਰੀਖਿਆ ਕਰਵਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। -ਪੀਟੀਆਈ

 

Advertisement
Tags :
NEET-PG 2025