ਪਿਸ਼ਾਵਰ ਵਿਚ ਪਾਕਿਸਤਾਨ ਨੀਮ ਫੌਜੀ ਬਲਾਂ ਦੇ ਹੈੱਡਕੁਆਰਟਰ ’ਤੇ ਫਿਦਾਈਨ ਹਮਲਾ, ਤਿੰਨ ਮੌਤਾਂ
ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਨੀਮ ਫੌਜ ਬਲਾਂ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ। ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਰਹੱਦੀ ਕਾਂਸਟੇਬੁਲਰੀ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ, ਕੰਪਲੈਕਸ ਨੂੰ ਵੀ ਦੋ ਫਿਦਾਇਨ ਹਮਲਾਵਰਾਂ...
ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਨੀਮ ਫੌਜ ਬਲਾਂ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ। ਸੂਤਰਾਂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਰਹੱਦੀ ਕਾਂਸਟੇਬੁਲਰੀ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ, ਕੰਪਲੈਕਸ ਨੂੰ ਵੀ ਦੋ ਫਿਦਾਇਨ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ, ਜਿਸ ਵਿੱਚ ਤਿੰਨ ਲੋਕ ਮਾਰੇ ਗਏ।
ਇਕ ਸੀਂਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਪਹਿਲੇ ਫਿਦਾਈਨ ਹਮਲਾਵਰ ਨੇ ਕਾਂਸਟੇਬੁਲਰੀ ਦੇ ਮੁੱਖ ਦਾਖਲਾ ਗੇਟ ’ਤੇ ਹਮਲਾ ਕੀਤਾ ਅਤੇ ਦੂਜਾ ਕੰਪਲੈਕਸ ਵਿੱਚ ਦਾਖਲ ਹੋ ਗਿਆ।’’
ਅਧਿਕਾਰੀ ਨੇ ਕਿਹਾ, ‘‘ਫ਼ੌਜ ਤੇ ਪੁਲੀਸ ਸਣੇ ਹੋਰਨਾਂ ਸਲਾਮਤੀ ਦਸਤਿਆਂ ਦੇ ਕਰਮਚਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸਥਿਤੀ ਨੂੰ ਧਿਆਨ ਨਾਲ ਸੰਭਾਲ ਰਹੇ ਹਨ ਕਿਉਂਕਿ ਸਾਨੂੰ ਸ਼ੱਕ ਹੈ ਕਿ ਹੈੱਡਕੁਆਰਟਰ ਦੇ ਅੰਦਰ ਕੁਝ ਅਤਿਵਾਦੀ ਹਨ।’’ ਫੋਰਸ ਦਾ ਹੈੱਡਕੁਆਰਟਰ ਫੌਜੀ ਛਾਉਣੀ ਨੇੜੇ ਇੱਕ ਭੀੜ-ਭੜੱਕੇ ਵਾਲੇ ਖੇਤਰ ਵਿੱਚ ਸਥਿਤ ਹੈ। ਇਲਾਕੇ ਦੇ ਇੱਕ ਨਿਵਾਸੀ ਸਫਦਰ ਖਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਸੜਕ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ ਅਤੇ ਫੌਜ, ਪੁਲੀਸ ਅਤੇ (ਸੁਰੱਖਿਆ) ਕਰਮਚਾਰੀਆਂ ਨੇ ਘੇਰਾ ਪਾ ਲਿਆ ਹੈ।’’

