ਪਾਕਿਸਤਾਨ ਫੌਜੀ ਕੈਂਪ ’ਤੇ ਆਤਮਘਾਤੀ ਹਮਲਾ; 7 ਫੌਜੀ ਜਵਾਨ ਹਲਾਕ
ਅਫਗਾਨਿਸਤਾਨ ਸਰਹੱਦ ਨੇਡ਼ੇ ਗੱਡੀ ਨੇ ਮਾਰੀ ਟੱਕਰ; ਚਾਲਕ ਦੀ ਵੀ ਹੋੲੀ ਮੌਤ
Suicide attack kills 7 Pakistani soldiers near Afghan border, security officials say
Reutersਅਫਗਾਨਿਸਤਾਨ ਸਰਹੱਦ ਨੇੜੇ ਉਤਰੀ ਵਜ਼ੀਰੀਸਤਾਨ ਦੇ ਫੌਜੀ ਕੈਂਪ ਵਿਚ ਅੱਜ ਇੱਕ ਆਤਮਘਾਤੀ ਹਮਲੇ ਵਿੱਚ ਸੱਤ ਪਾਕਿਸਤਾਨੀ ਫੌਜ ਦੇ ਜਵਾਨ ਮਾਰੇ ਗਏ ਤੇ 13 ਜ਼ਖ਼ਮੀ ਹੋ ਗਏ।
ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਹਮਲਾਵਰਾਂ ਨੇ ਵਿਸਫੋਟਕ ਪਦਾਰਥਾਂ ਨਾਲ ਲੱਦਿਆ ਵਾਹਨ ਮੀਰ ਅਲੀ ਇਲਾਕੇ ਦੇ ਫੌਜੀ ਕੈਂਪ ਦੀ ਦੀਵਾਰ ਵਿਚ ਜਾ ਮਾਰਿਆ ਜਿਸ ਕਾਰਨ ਵੱਡਾ ਧਮਾਕਾ ਹੋਇਆ। ਇਸ ਦੌਰਾਨ ਗੱਡੀ ਦਾ ਚਾਲਕ ਵੀ ਮਾਰਿਆ ਗਿਆ। ਇਸ ਦੌਰਾਨ ਤਿੰਨ ਜਣਿਆਂ ਨੇ ਫੌਜੀ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਫੌਜ ਨੇ ਉਨ੍ਹਾਂ ਨੂੰ ਮਾਰ ਦਿੱਤਾ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਵਜ਼ੀਰਿਸਤਾਨ ਵਿੱਚ ਇੱਕ ਪਾਕਿਸਤਾਨੀ ਫੌਜੀ ਕੈਂਪ ’ਤੇ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਹਮਲੇ ਵਿੱਚ ਸੱਤ ਫੌਜੀ ਮਾਰੇ ਗਏ ਤੇ 13 ਜ਼ਖਮੀ ਹੋਏ ਹਨ। ਦੂਜੇ ਪਾਸੇ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਨੇ ਮੀਰ ਅਲੀ ਇਲਾਕੇ ਵਿਚ ਸੁਰੱਖਿਆ ਬਲਾਂ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੁਝਾਰੂਆਂ ਨੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਫੌਜ ਨੇ ਸੁਰੱਖਿਆ ਦੇ ਮੱਦੇਨਜ਼ਰ ਆਧੁਨਿਕ ਫੌਜੀ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਹਨ। ਦੂਜੇ ਪਾਸੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਆਪਣੇ ਫੌਜੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫੌਜ ਦੇ ਜਵਾਨਾਂ ਨੂੰ ਸਲਾਮ ਜਿਨ੍ਹਾਂ ਨੇ ਦੁਸ਼ਮਣਾਂ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਰਾਇਟਰਜ਼