ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Sugar exports ਸਰਕਾਰ ਵੱਲੋਂ 2024-25 ਸੀਜ਼ਨ ਲਈ 10 ਲੱਖ ਟਨ ਚੀਨੀ ਦੀ ਬਰਾਮਦ ਨੂੰ ਹਰੀ ਝੰਡੀ

ਇੰਡੀਅਨ ਸ਼ੂਗਰ ਐਂਡ ਬਾਇਓ ਐਨਰਜੀ ਮੈਨੂਫੈੱਕਚਰਰ ਐਸੋਸੀਏਸ਼ਨ ਵੱਲੋਂ ਫੈਸਲੇੇ ਦਾ ਸਵਾਗਤ
Advertisement

ਨਵੀਂ ਦਿੱਲੀ, 20 ਜਨਵਰੀ

ਸਰਕਾਰ ਨੇ ਸਤੰਬਰ ਵਿਚ ਖ਼ਤਮ ਹੋ ਰਹੇ ਫਸਲੀ ਸੀਜ਼ਨ 2024-25 ਲਈ 10 ਲੱਖ ਟਨ ਚੀਨੀ (ਖੰਡ) ਦੀ ਬਰਾਮਦ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਦੀ ਇਸ ਪੇਸ਼ਕਦਮੀ ਦਾ ਇਕੋ ਇਕ ਮੰਤਵ ਘਰੇਲੂ ਕੀਮਤਾਂ ਨੂੰ ਸਥਿਰ ਤੇ ਇੰਡਸਟਰੀ ਦੀ ਮਦਦ ਕਰਨਾ ਹੈ। ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ’ਤੇ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਉਪਰਾਲੇ ਦਾ ਪੰਜ ਕਰੋੜ ਕਿਸਾਨ ਪਰਿਵਾਰਾਂ ਤੇ 50,000 ਕਾਮਿਆਂ ਨੂੰ ਲਾਭ ਮਿਲਣ ਦੇ ਨਾਲ ਚੀਨੀ ਸੈਕਟਰ ਮਜ਼ਬੂਤ ਹੋਵੇਗਾ। ਜੋਸ਼ੀ ਨੇ ਕਿਹਾ ਕਿ ਇਸ ਨਾਲ ਖੰਡ ਮਿੱਲਾਂ ਦੀ ਲਿਕੁਇਡਿਟੀ (ਪੈਸੇ ਦੇ ਵਹਾਅ) ਨੂੰ ਹੁਲਾਰਾ ਮਿਲੇਗਾ, ਗੰਨੇ ਦੀ ਫ਼ਸਲ ਦੇ ਬਕਾਇਆਂ ਦੀ ਸਮੇਂ ਸਿਰ ਅਦਾਇਗੀ ਤੋਂ ਇਲਾਵਾ ਉਪਲਬਧਤਾ ਅਤੇ ਖਪਤਕਾਰਾਂ ਲਈ ਕੀਮਤਾਂ ਵਿਚ ਤਵਾਜ਼ਨ ਬਿਠਾਉਣ ਵਿਚ ਮਦਦ ਮਿਲੇਗੀ। ਇੰਡੀਅਨ ਸ਼ੂਗਰ ਐਂਡ ਬਾਇਓ ਐਨਰਜੀ ਮੈਨੂਫੈੱਕਚਰਰ ਐਸੋਸੀਏਸ਼ਨ (ਆਈਐੱਸਬੀਐੱਮਏ) ਨੇ ਫੈਸਲੇੇ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਦੀਪਕ ਬਲਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਖੰਡ ਮਿੱਲਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਉਹ ਵਧ ਮਾਲੀਆ ਪੈਦਾ ਕਰ ਸਕਣਗੀਆਂ, ਜਿਸ ਨਾਲ ਅੱਗੇ ਕਿਸਾਨਾਂ ਨੂੰ ਗੰਨੇ ਦੇ ਬਕਾਇਆਂ ਦੀ ਸਮੇਂ ਸਿਰ ਅਦਾਇਗੀ ਯਕੀਨੀ ਬਣੇਗੀ। -ਪੀਟੀਆਈ

Advertisement

Advertisement