Stubble Management MSP ਸੰਸਦੀ ਕਮੇਟੀ ਵੱਲੋਂ ਕਿਸਾਨਾਂ ਨੂੰ ਪਰਾਲੀ ’ਤੇ ਐੱਮਐੱਸਪੀ ਦੇਣ ਦੀ ਸਿਫਾਰਸ਼
ਕਮੇਟੀ ਨੇ ਰਾਜ ਸਭਾ ਵਿਚ ਰੱਖੀ ਰਿਪੋਰਟ ’ਚ ਕੀਤੀ ਸਿਫ਼ਾਰਸ਼; ਫ਼ਸਲਾਂ ਲਈ ਐੱਮਐੱਸਪੀ ਦੀ ਤਰਜ਼ ’ਤੇ ਪਰਾਲੀ ਪ੍ਰਬੰਧਨ ਲਈ ਕੌਮੀ ਨੀਤੀ ਬਣਾਉਣ ਦੀ ਵਕਾਲਤ
Advertisement
ਚਰਨਜੀਤ ਭੁੱਲਰ
ਚੰਡੀਗੜ੍ਹ, 12 ਫਰਵਰੀ
Advertisement
Punjab News ਸੰਸਦੀ ਕਮੇਟੀ ਨੇ ਫ਼ਸਲਾਂ ’ਤੇ ਮਿਲਦੀ ਐੱਮਐੱਸਪੀ ਦੀ ਤਰਜ਼ ’ਤੇ ਪਰਾਲੀ ਪ੍ਰਬੰਧਨ ਲਈ ਕੌਮੀ ਨੀਤੀ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਕਮੇਟੀ ਨੇ ਰਾਜ ਸਭਾ ’ਚ ਆਪਣੀ ਰਿਪੋਰਟ ਰੱਖੀ ਹੈ ਤੇ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ’ਤੇ ਐੱਮਐੱਸਪੀ ਦੇ ਕੇ ਪਰਾਲੀ ਪ੍ਰਦੂਸ਼ਣ ਦੇ ਮਾਮਲੇ ਨਾਲ ਨਜਿੱਠਿਆ ਜਾ ਸਕਦਾ ਹੈ। ਇਸੇ ਤਰ੍ਹਾਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਵੀ ਪ੍ਰਫੁਲਿਤ ਕੀਤੇ ਜਾਣ ਲਈ ਕਿਹਾ ਹੈ। ਫਸਲੀ ਵਿਭਿੰਨਤਾ ਦੇ ਰਾਹ ਪੈਣ ਵਾਲੇ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੇ ਜਾਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।
Advertisement
×