ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀਜੀਆਈ ਵਿਚ ਹੜਤਾਲ, ਮਰੀਜ਼ ਬੇਹਾਲ

ਅਟੈਂਡੇਟ, ਸੈਨੀਟੇਸ਼ਟਨ ਅਤੇ ਰਸੋਈ ਕਰਮਚਾਰੀਆਂ ਆਪਣੀਆਂ ਮੰਗਾਂ ਸਮੇਤ ਧਰਨੇ ’ਤੇ
Advertisement

ਟ੍ਰਿਬਿਊਨ ਨਿਉਜ਼ ਸਰਵਿਸ

ਚੰਡੀਗੜ੍ਹ, 14 ਅਕਤੂਬਰ

Advertisement

ਪੀਜੀਆਈ ਵਿਚ ਪਿਛਲੇ ਚਾਰ ਦਿਨਾਂ ਤੋਂ ਜਾਰੀ ਲਗਾਤਾਰ ਹੜਤਾਲ ਕਾਰਨ ਮਰੀਜ਼ ਬਿਨਾਂ ਇਲਾਜ ਮੁੜ ਰਹੇ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਅਤੇ ਕਰਮਚਾਰੀਆਂ ਵਿਚਲੇ ਮਾਮਲੇ ਵਿਚ ਉਹ ਪਿਸ ਰਹੇ ਹਨ। ਉਥੇ ਮੌਜੂਦ ਮਰੀਜ਼ਾਂ ਨੇ ਕਿਹਾ ਕਿ ਉਨ੍ਹਾਂ ਦਾ ਕੀ ਕਸੂਰ ਹੈ ਜੋ ਉਹਨ੍ਹਾਂ ਨੂੰ ਇਲਾਜ ਨਹੀਂ ਮਿਲ ਰਿਹਾ।

ਜ਼ਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ਵਿਚ ਕਰੀਬ ਸੱਤ ਸੂਬਿਆਂ ਦੇ ਲੋਕ ਇਲਾਜ ਦੀ ਆਸ ਲੈ ਕੇ ਆਉਂਦੇ ਹਨ। ਪਰ ਇਥੇ ਚੱਲ ਰਹੀ ਹੜਤਾਲ ਕਾਰਨ ਇਲਾਜ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੰਭੀਰ ਹਾਲਤ ਵਿੱਚ ਆਪਣੇ ਪਤੀ ਨੂੰ ਇਲਾਜ ਲਈ ਇਥੇ ਲੈ ਕੇ ਆਈ ਬਜ਼ੁਰਗ ਮਹਿਲਾ ਨੇ ਨਿਰਾਸ਼ ਸ਼ਬਦਾਂ ਵਿਚ ਕਿਹਾ ਕਿ ਉਹ ਇਥੇ ਇਲਾਜ ਦੀ ਉਮੀਦ ਲੈ ਕੇ ਆਏ ਸਨ, ਪਰ ਬਿਨ੍ਹਾਂ ਇਲਾਜ ਮੁੜ ਰਹੇ ਹਨ। ਮਹਿਲਾ ਨੇ ਕਿਹਾ ਕਿ ਉਸਨੂੰ ਸਮਝ ਨਹੀਂ ਆ ਰਿਹਾ ਉਹ ਹੁਣ ਕਿੱਥੇ ਜਾਵੇ।

 

ਪੀਜੀਆਈ ਵਿਚ ਠੇਕੇ ’ਤੇ ਕੰਮ ਕਰਨ ਵਾਲੇ ਕਰੀਬ 1600 ਕਰਮਚਾਰੀ ਆਪਣੀਆਂ ਤਨਖ਼ਾਹਾਂ ਦੇ ਵਾਧੇ ਦੀ ਮੰਗ ਕਰਦਿਆਂ ਹੜਤਾਲ ’ਤੇ ਹਨ। ਜਾਣਾਕਰੀ ਅਨੁਸਾਰ ਪਹਿਲਾਂ ਹੜਤਾਲ ਅਟੈਂਡੇਟ ਯੂਨੀਅਨ ਵੱਲੋਂ ਕੀਤੀ ਗਈ ਸੀ ਪਰ ਬਾਅਦ ਵਿਚ ਸੈਨੀਟੇਸ਼ਟਨ, ਅਤੇ ਰਸੋਈ ਵਿਭਾਗ ਦੇ ਕਰਮਚਾਰੀ ਵੀ ਉਨ੍ਹਾਂ ਦੇ ਸਹਿਯੋਗ ਵਿਚ ਆ ਗਏ। ਜਿਸ ਕਾਰਨ ਪੀਜੀਆਈ ਵਿਚ ਸਫਾਈ ਅਤੇ ਮਰੀਜ਼ਾਂ ਦੀ ਦੇਖਭਾਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੀ ਹੈ। ਓਪੀਡੀ ਸੇਵਾਵਾਂ ਲੱਗਭੱਗ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ।

 

Advertisement
Show comments