Strait of Hormuz ਇਰਾਨ ਦੀ ਸੰਸਦ ਵਲੋਂ ਹੋਰਮੁਜ਼ ਨੂੰ ਬੰਦ ਕਰਨ ਦੀ ਮਨਜ਼ੂਰੀ
ਤਹਿਰਾਨ, 22 ਜੂਨ
Iran's top security body to decide on Hormuz closure after Parliament approval: Reportsਇਰਾਨ ’ਤੇ ਅਮਰੀਕਾ ਵੱਲੋਂ ਹਮਲੇ ਕਰਨ ਤੋਂ ਬਾਅਦ ਇਰਾਨ ਦੀ ਸੰਸਦ ਨੇ ਹੋਰਮੁਜ਼ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਬਾਰੇ ਅੰਤਿਮ ਫੈਸਲਾ ਇਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਲਵੇਗੀ। ਇਹ ਜਾਣਕਾਰੀ ਇਰਾਨ ਦੇ ਪ੍ਰੈਸ ਟੀਵੀ ਨੇ ਅੱਜ ਨਸ਼ਰ ਕੀਤੀ ਹੈ। ਹੋਰਮੁਜ਼ ਸਟਰੇਟ ਨੂੰ ਬੰਦ ਕਰਨ ਨਾਲ ਆਲਮੀ ਤੇਲ ਅਤੇ ਗੈਸ ਦੀ ਸਪਲਾਈ ਵਿਚ ਅਸਰ ਪਵੇਗਾ। ਇਸ ਮਾਰਗ ਰਾਹੀਂ ਲਗਪਗ 20% ਤੇਲ ਸਪਲਾਈ ਕੀਤਾ ਜਾਂਦਾ ਹੈ ਪਰ ਇਸ ਬਾਰੇ ਹਾਲੇ ਤਕ ਅੰਤਿਮ ਫੈਸਲਾ ਨਹੀਂ ਲਿਆ ਗਿਆ। ਕਾਨੂੰਨਸਾਜ਼ ਅਤੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ ਇਸਮਾਈਲ ਕੋਸਾਰੀ ਨੇ ਐਤਵਾਰ ਨੂੰ ਯੰਗ ਜਰਨਲਿਸਟ ਕਲੱਬ ਨੂੰ ਕਿਹਾ ਕਿ ਅਜਿਹਾ ਕਰਨਾ ਏਜੰਡੇ 'ਤੇ ਹੈ ਅਤੇ ਜਦੋਂ ਵੀ ਲੋੜ ਪਵੇਗੀ ਤਾਂ ਅਜਿਹਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹੋਰਮੁਜ਼ ਜਲਮਾਰਗ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅਰਬ ਸਾਗਰ ਨਾਲ ਜੋੜਦਾ ਹੈ। ਇਹ ਗਲੋਬਲ ਤੇਲ ਅਤੇ ਗੈਸ ਦੀ ਬਰਾਮਦ ਲਈ ਮਹੱਤਵਪੂਰਨ ਰਸਤਾ ਹੈ ਖਾਸ ਤੌਰ ’ਤੇ ਸਾਊਦੀ ਅਰਬ, ਇਰਾਨ, ਇਰਾਕ, ਕੁਵੈਤ ਅਤੇ ਯੂਏਈ ਤੋਂ। ਰਾਇਟਰਜ਼