DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ-ਪਾਕਿ ਸਣੇ ਅੱਠ ਜੰਗਾਂ ਰੁਕਵਾਈਆਂ: ਟਰੰਪ

ਜੰਗਾਂ ਨੋਬੇਲ ਪੁਰਸਕਾਰ ਲੲੀ ਨਹੀਂ ਬਲਕਿ ਜ਼ਿੰਦਗੀਆਂ ਬਚਾੳੁਣ ਲੲੀ ਰੁਕਵਾੳੁਣ ਦਾ ਦਾਅਵਾ

  • fb
  • twitter
  • whatsapp
  • whatsapp
Advertisement
ਨੋਬੇਲ ਸ਼ਾਂਤੀ ਪੁਰਸਕਾਰ ਤੋਂ ਖੁੰਝਣ ਮਗਰੋਂ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਅੱਠ ਜੰਗਾਂ ਰੁਕਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਨੋਬੇਲ ਪੁਰਸਕਾਰ ਵਾਸਤੇ ਨਹੀਂ ਕੀਤਾ ਹੈ। ਟਰੰਪ ਹੁਣ ਤੱਕ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਸਣੇ ਸੱਤ ਜੰਗਾਂ ਰੁਕਵਾਉਣ ਦਾ ਦਾਅਵਾ ਕਰਦੇ ਰਹੇ ਹਨ। ਹਾਲਾਂਕਿ, ਹੁਣ ਉਨ੍ਹਾਂ ਨੇ ਇਜ਼ਰਾਈਲ-ਗਾਜ਼ਾ ਜੰਗ ਨੂੰ ਨਾਲ ਜੋੜ ਕੇ ਇਹ ਗਿਣਤੀ ਅੱਠ ਕਰ ਦਿੱਤੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘‘ਕੁਝ ਜੰਗਾਂ ਨੂੰ ਤਾਂ ਮੈਂ ਸਿਰਫ਼ ਟੈਰਿਫ (ਟੈਕਸਾਂ) ਦੇ ਆਧਾਰ ’ਤੇ ਹੀ ਖ਼ਤਮ ਕਰਵਾ ਦਿੱਤਾ। ਉਦਾਹਰਨ ਵਜੋਂ, ਭਾਰਤ ਅਤੇ ਪਾਕਿਸਤਾਨ ਦਰਮਿਆਨ ਛਿੜੀ ਜੰਗ ਨੂੰ। ਮੈਂ ਕਿਹਾ, ਜੇ ਤੁਸੀਂ ਲੋਕ ਲੜਨਾ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਪਰਮਾਣੂ ਹਥਿਆਰ ਹਨ, ਤਾਂ ਮੈਂ ਤੁਹਾਡੇ ਦੋਹਾਂ ਉੱਤੇ ਵੱਡੇ ਟੈਕਸ ਲਗਾਵਾਂਗਾ, ਜਿਵੇਂ ਕਿ 100 ਫੀਸਦ, 150 ਫੀਸਦ ਅਤੇ 200 ਪ੍ਰਤੀਸ਼ਤ।’’

ਐਤਵਾਰ ਨੂੰ ਆਪਣੇ ਏਅਰ ਫੋਰਸ ਵਨ ਜਹਾਜ਼ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਟਰੰਪ ਨੇ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਚੱਲ ਰਹੀ ਜੰਗ ਰੁਕਵਾਉਣ ਦੀ ਯੋਜਨਾ ਦਾ ਸੰਕੇਤ ਵੀ ਦਿੱਤਾ। ਉਨ੍ਹਾਂ ਕਿਹਾ, ‘‘ਇਹ ਮੇਰੀ ਅੱਠਵੀਂ ਜੰਗ ਹੋਵੇਗੀ ਜਿਸ ਨੂੰ ਮੈਂ ਰੁਕਵਾਇਆ ਹੈ ਅਤੇ ਮੈਂ ਸੁਣਿਆ ਹੈ ਕਿ ਹੁਣ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਜੰਗ ਚੱਲ ਰਹੀ ਹੈ। ਮੇਰੇ ਵਾਪਸ ਆਉਣ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਮੈਂ ਇਕ ਹੋਰ ਜੰਗ ਰੋਕ ਰਿਹਾ ਹਾਂ, ਕਿਉਂਕਿ ਮੈਂ ਜੰਗ ਰੁਕਵਾਉਣ ਵਿੱਚ ਮਾਹਿਰ ਹਾਂ।’’

Advertisement

ਅਮਰੀਕੀ ਰਾਸ਼ਟਰਪਤੀ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਇਕ ਦਿਨ ਦੇ ਅੰਦਰ ਰੁਕਵਾਈਆਂ। ਟਰੰਪ ਨੇ ਕਿਹਾ, ‘‘ਅਸੀਂ ਲੱਖਾਂ ਲੋਕਾਂ ਦੀ ਜਾਨ ਬਚਾਈ, ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਉਨ੍ਹਾਂ ਜੰਗਾਂ ਬਾਰੇ ਸੋਚੋ ਜੋ ਸਾਲਾਂ ਤੋਂ ਚੱਲ ਰਹੀਆਂ ਸਨ। ਇਕ ਜੰਗ 31 ਸਾਲ ਤੱਕ ਚੱਲੀ, ਇਕ 32 ਸਾਲਾਂ ਤੱਕ ਚੱਲੀ ਤੇ ਇਕ 37 ਸਾਲਾਂ ਤੱਕ ਚੱਲੀ ਅਤੇ ਇਨ੍ਹਾਂ ’ਚੋਂ ਹਰੇਕ ਦੇਸ਼ ’ਚ ਲੱਖਾਂ ਲੋਕ ਮਾਰੇ ਗਏ। ਮੈਂ ਇਨ੍ਹਾਂ ’ਚੋਂ ਜ਼ਿਆਦਾਤਰ ਜੰਗਾਂ ਨੂੰ ਇਕ ਦਿਨ ਦੇ ਅੰਦਰ ਹੀ ਰੁਕਵਾ ਦਿੱਤਾ।’’

Advertisement

ਟਰੰਪ ਨੇ ਕਿਹਾ ਕਿ ਨੋਬੇਲ ਕਮੇਟੀ ਵੱਲੋਂ ਐਲਾਨਿਆ ਗਿਆ ਪੁਰਸਕਾਰ 2024 ਲਈ ਸੀ, ਜਦਕਿ ਉਨ੍ਹਾਂ ਨੇ ਇਹ ਜੰਗਾਂ 2025 ਵਿੱਚ ਰੁਕਵਾਈਆਂ। ਉਨ੍ਹਾਂ ਕਿਹਾ, ‘‘ਨੋਬੇਲ ਕਮੇਟੀ ਪ੍ਰਤੀ ਪੂਰੀ ਇਮਾਨਦਾਰੀ ਨਾਲ ਕਹਾਂ ਤਾਂ ਇਹ 2024 ਲਈ ਸੀ। ਇਸ ਨੂੰ 2024 ਲਈ ਚੁਣਿਆ ਗਿਆ ਸੀ।’’ ਉਨ੍ਹਾਂ ਨਾਲ ਹੀ ਇਹ ਵੀ ਕਿਹਾ, ‘‘ਮੈਂ ਇਹ ਨੋਬੇਲ ਪੁਰਸਕਾਰ ਲਈ ਨਹੀਂ, ਬਲਕਿ ਜ਼ਿੰਦਗੀਆਂ ਬਚਾਉਣ ਲਈ ਕੀਤਾ ਹੈ।’’

Advertisement
×