ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ ’ਚ ਤੇਜ਼ੀ, ਸੈਂਸੈਕਸ 1,006 ਅੰਕਾਂ ਦੇ ਵਾਧੇ ਨਾਲ ਬੰਦ

ਮੁੰਬਈ, 28 ਅਪਰੈਲ ਰਿਲਾਇੰਸ ਇੰਡਸਟਰੀਜ਼ ਅਤੇ ਪ੍ਰਾਈਵੇਟ ਬੈਂਕਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 1,006 ਅੰਕਾਂ ਦੀ ਤੇਜ਼ੀ ਨਾਲ 80,000 ਦੇ ਪੱਧਰ ਤੋਂ ਉੱਪਰ ਬੰਦ ਹੋਇਆ। 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,005.84 ਅੰਕ ਜਾਂ 1.27 ਪ੍ਰਤੀਸ਼ਤ ਦੀ ਤੇਜ਼ੀ...
Advertisement

ਮੁੰਬਈ, 28 ਅਪਰੈਲ

ਰਿਲਾਇੰਸ ਇੰਡਸਟਰੀਜ਼ ਅਤੇ ਪ੍ਰਾਈਵੇਟ ਬੈਂਕਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 1,006 ਅੰਕਾਂ ਦੀ ਤੇਜ਼ੀ ਨਾਲ 80,000 ਦੇ ਪੱਧਰ ਤੋਂ ਉੱਪਰ ਬੰਦ ਹੋਇਆ। 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,005.84 ਅੰਕ ਜਾਂ 1.27 ਪ੍ਰਤੀਸ਼ਤ ਦੀ ਤੇਜ਼ੀ ਨਾਲ 80,218.37 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਹ 1,109.35 ਅੰਕ ਜਾਂ 1.40 ਪ੍ਰਤੀਸ਼ਤ ਦੇ ਵਾਧੇ ਨਾਲ 80,321.88 ’ਤੇ ਆ ਗਿਆ ਸੀ। ਐੱਨਐੱਸਈ ਨਿਫਟੀ 289.15 ਅੰਕ ਜਾਂ 1.20 ਪ੍ਰਤੀਸ਼ਤ ਦੀ ਤੇਜ਼ੀ ਨਾਲ 24,328.50 ’ਤੇ ਬੰਦ ਹੋਈ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ 5.27 ਪ੍ਰਤੀਸ਼ਤ ਵਧ ਕੇ ਸੈਂਸੈਕਸ ਦੇ ਸ਼ੇਅਰਾਂ ਵਿੱਚੋਂ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਾ ਬਣ ਕੇ ਉਭਰਿਆ। ਦੂਜੇ ਪਾਸੇ, SML Isuzu Ltd ਦੇ ਸ਼ੇਅਰ 10 ਪ੍ਰਤੀਸ਼ਤ ਡਿੱਗ ਗਏ।

Advertisement

ਸਨ ਫਾਰਮਾ, ਟਾਟਾ ਸਟੀਲ, ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ ਅਤੇ ICICI ਬੈਂਕ ਵੀ ਸੈਂਸੈਕਸ ਦੇ ਲਾਭ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਸਨ। ਐੱਚਸੀਐੱਲ ਟੈੱਕ, ਅਲਟਰਾਟੈੱਕ ਸੀਮਿੰਟ, ਨੈਸਲੇ ਅਤੇ ਹਿੰੰਦੁਸਤਾਰਨ ਯੂਨੀਲੀਵਰ ਪਛੜਨ ਵਾਲਿਆਂ ਵਿੱਚ ਸਨ। ਐਕਸਚੇਂਜ ਡਾਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 2,952.33 ਕਰੋੜ ਰੁਪਏ ਦੇ ਇਕੁਇਟੀਜ਼ ਖਰੀਦੀਆਂ। -ਪੀਟੀਆਈ

Advertisement
Tags :
stock market news