ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Stock Market: ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਵਿਚ ਤੇਜ਼ੀ

ਮੁੰਬਈ, 2 ਮਈ ਸੰਭਾਵੀ ਭਾਰਤ-ਅਮਰੀਕਾ ਵਪਾਰ ਸਮਝੌਤੇ, ਅਪਰੈਲ ਵਿਚ ਰਿਕਾਰਡ ਭਾਰੀ GST ਮਾਲੀਆ ਅਤੇ ਨਿਰੰਤਰ ਵਿਦੇਸ਼ੀ ਫੰਡ ਪ੍ਰਵਾਹ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇਸ ਤੋਂ ਇਲਾਵਾ ਆਲਮੀ ਬਾਜ਼ਾਰਾਂ ਵਿਚ...
Advertisement

ਮੁੰਬਈ, 2 ਮਈ

ਸੰਭਾਵੀ ਭਾਰਤ-ਅਮਰੀਕਾ ਵਪਾਰ ਸਮਝੌਤੇ, ਅਪਰੈਲ ਵਿਚ ਰਿਕਾਰਡ ਭਾਰੀ GST ਮਾਲੀਆ ਅਤੇ ਨਿਰੰਤਰ ਵਿਦੇਸ਼ੀ ਫੰਡ ਪ੍ਰਵਾਹ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਇਸ ਤੋਂ ਇਲਾਵਾ ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ​​ਰੁਝਾਨ ਨੇ ਵੀ ਇਕੁਇਟੀ ਵਿਚ ਉਮੀਦਾਂ ਨੂੰ ਵਧਾਇਆ।

Advertisement

ਸ਼ੁਰੂਆਤੀ ਕਾਰੋਬਾਰ ਵਿਚ 30-ਸ਼ੇਅਰਾਂ ਵਾਲਾ BSE ਬੈਂਚਮਾਰਕ ਗੇਜ 500.81 ਅੰਕ ਵਧ ਕੇ 80,743.05 ’ਤੇ ਪਹੁੰਚ ਗਿਆ। NSE ਨਿਫਟੀ 110.65 ਅੰਕ ਵਧ ਕੇ 24,444.85 ’ਤੇ ਕਾਰੋੋਬਾਰ ਕਰ ਰਹੀ ਸੀ। ਹਾਲਾਂਕਿ ਬਾਅਦ ਵਿਚ ਸੈਂਸੈਕਸ 816.41 ਅੰਕ ਵਧ ਕੇ 81,064.47 ’ਤੇ ਅਤੇ ਨਿਫਟੀ 222.30 ਅੰਕ ਵਧ ਕੇ 24,556.50 ’ਤੇ ਪਹੁੰਚ ਗਏ। ਸੈਂਸੈਕਸ ਫਰਮਾਂ ਵਿੱਚੋਂ ਅਡਾਨੀ ਪੋਰਟਸ ਨੇ ਮਾਰਚ ਤਿਮਾਹੀ ਦੇ ਸ਼ੁੱਧ ਲਾਭ ਵਿਚ 50 ਫੀਸਦੀ ਦੇ ਵਾਧੇ ਦੀ ਰਿਪੋਰਟ ਕਰਨ ਤੋਂ ਬਾਅਦ ਲਗਭਗ 5 ਫੀਸਦੀ ਦਾ ਉਛਾਲ ਦਰਜ ਕੀਤਾ। ਇਸ ਦੌਰਾਨ ਮਾਰੂਤੀ, ਇੰਡਸਇੰਡ ਬੈਂਕ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਈਟਰਨਲ ਅਤੇ ਮਹਿੰਦਰਾ ਐਂਡ ਮਹਿੰਦਰਾ ਵੀ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਨੇਸਲੇ, ਟਾਈਟਨ, ਬਜਾਜ ਫਿਨਸਰਵ ਅਤੇ ਹਿੰਦੁਸਤਾਨ ਯੂਨੀਲੀਵਰ ਪਿੱਛੇ ਰਹੇ। ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 77 ਪੈਸੇ ਵਧ ਕੇ 83.77 ’ਤੇ ਪਹੁੰਚ ਗਿਆ। -ਪੀਟੀਆਈ

Advertisement
Tags :
BSE SensexIndian Share MarketShare MarketStock market