ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਿੰਨ ਦਿਨਾਂ ਦੇ ਨਿਘਾਰ ਮਗਰੋਂ ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ

ਭਾਰਤੀ ਰੁਪੱਈਏ ਦੇ ਮੁਕਾਬਲੇ ਅਮਰੀਕੀ ਡਾਲਰ 19 ਪੈਸੇ ਮਜ਼ਬੂਤ
Advertisement

ਮੁੰਬਈ, 4 ਜੂਨ

ਤਿੰਨ ਦਿਨਾਂ ਦੇ ਨਿਘਾਰ ਤੋਂ ਬਾਅਦ ਆਲਮੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਦਰਮਿਆਨ ਬੁੱਧਵਾਰ ਨੂੰ ਬੈਂਚਮਾਰਕ ਸਟਾਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ BSE ਸੈਂਸੈਕਸ 230.17 ਅੰਕ ਚੜ੍ਹ ਕੇ 80,967.68 ’ਤੇ ਪਹੁੰਚ ਗਿਆ। NSE ਨਿਫਟੀ 70.25 ਅੰਕ ਵਧ ਕੇ 24,612.75 ’ਤੇ ਪਹੁੰਚ ਗਿਆ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਸ਼ੁਰੂਆਤੀ ਕਾਰੋਬਾਰ ਵਿਚ 19 ਪੈਸੇ ਡਿੱਗ ਕੇ 85.80 ਦੇ ਪੱਧਰ ਨੂੰ ਪਹੁੰਚ ਗਿਆ।

Advertisement

ਸੈਂਸੈਕਸ ਫਰਮਾਂ ਵਿੱਚੋਂ ਭਾਰਤੀ ਏਅਰਟੈੱਲ, ਈਟਰਨਲ, ਇੰਡਸਇੰਡ ਬੈਂਕ, ਮਾਰੂਤੀ, ਟਾਟਾ ਮੋਟਰਜ਼ ਅਤੇ ਬਜਾਜ ਫਾਇਨਾਂਸ ਪ੍ਰਮੁੱਖ ਲਾਭਕਾਰੀ ਰਹੇ। ਹਾਲਾਂਕਿ ਟਾਟਾ ਕੰਸਲਟੈਂਸੀ ਸਰਵਿਸਿਜ਼, ਅਲਟਰਾਟੈਕ ਸੀਮੈਂਟ, ਟਾਈਟਨ ਅਤੇ ICICI ਬੈਂਕ ਪੱਛੜ ਗਏ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਕਾਫ਼ੀ ਉੱਚੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਖ਼ ਨਾਲ ਬੰਦ ਹੋਏ।

Advertisement
Tags :
Sensex and Nifty