Stock Market: ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਦੇ ਬਾਅਦ ਬਾਜ਼ਾਰ ਸਥਿਰ ਹੋਏ
Stock Market: ਰੁਪਇਆ ਡਾਲਰ ਦੇ ਮੁਕਾਬਲੇ 1 ਪੈਸਾ ਕਮਜ਼ੋਰ ਹੋਇਆ
ਮੁੰਬਈ, 12 ਮਾਰਚ
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਚੜ੍ਹੇ ਪਰ ਵਪਾਰ ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਬਹੁਤ ਜ਼ਿਆਦਾ ਅਸਥਿਰ ਆਲਮੀ ਰੁਝਾਨਾਂ ਕਾਰਨ ਜਲਦੀ ਹੀ ਸਥਿਰ ਹੋ ਗਏ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸਵੇਰ ਦੇ ਕਾਰੋਬਾਰ ਵਿੱਚ 289.83 ਅੰਕ ਜਾਂ 0.39 ਪ੍ਰਤੀਸ਼ਤ ਵਧ ਕੇ 74,392.15 ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ 79.5 ਅੰਕ ਜਾਂ 0.35 ਪ੍ਰਤੀਸ਼ਤ ਵਧ ਕੇ 22,577.40 ’ਤੇ ਪਹੁੰਚ ਗਿਆ।
ਹਾਲਾਂਕਿ ਦੋਵੇਂ ਬੈਂਚਮਾਰਕ ਸੂਚਕਾਂਕ ਭਾਰੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰ ਰਹੇ ਸਨ। ਸੈਂਸੈਕਸ ਪੈਕ ਤੋਂ ਇਨਫੋਸਿਸ, ਐੱਚਸੀਐਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਨੇਸਲੇ ਇੰਡੀਆ, ਏਸ਼ੀਅਨ ਪੇਂਟਸ, ਜ਼ੋਮੈਟੋ, ਬਜਾਜ ਫਾਈਨੈਂਸ ਅਤੇ ਹਿੰਦੁਸਤਾਨ ਯੂਨੀਲੀਵਰ ਪਛੜ ਗਏ। ਦੂਜੇ ਪਾਸੇ ਇੰਡਸਇੰਡ ਬੈਂਕ, ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਅਡਾਨੀ ਪੋਰਟਸ, ਐਚਡੀਐਫਸੀ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ ਅਤੇ ਸਨ ਫਾਰਮਾ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਉਧਰ ਰੁਪਈਆ ਡਾਲਰ ਦੇ ਮੁਕਾਬਲੇ ਇਕ ਪੈਸਾ ਕਮਜ਼ੋਰ ਹੋ ਕੇ 87.22 ’ਤੇ ਕਾਰੋਬਾਰ ਕਰ ਰਿਹਾ ਸੀ। -ਪੀਟੀਆਈ

