Stock Market: ਕੌਮਾਂਤਰੀ ਪੱਧਰ ਤੇ ਮਜ਼ਬੂਤੀ ਕਾਰਨ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਆਈ
ਮੁੰਬਈ, 3 ਦਸੰਬਰ ਐਚਡੀਐਫਸੀ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਅਤੇ ਕੋਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ Sensex ਅਤੇ Nifty ਵਿੱਚ ਤੇਜ਼ੀ ਆਈ। BSE ਬੈਂਚਮਾਰਕ ਸੈਂਸੈਕਸ...
Advertisement
ਮੁੰਬਈ, 3 ਦਸੰਬਰ
ਐਚਡੀਐਫਸੀ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਰਗੇ ਬਲੂ-ਚਿੱਪ ਸਟਾਕਾਂ ਵਿੱਚ ਖਰੀਦਦਾਰੀ ਅਤੇ ਕੋਮਾਂਤਰੀ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਰੁਝਾਨ ਦੇ ਵਿਚਕਾਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ Sensex ਅਤੇ Nifty ਵਿੱਚ ਤੇਜ਼ੀ ਆਈ। BSE ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 300.98 ਅੰਕ ਚੜ੍ਹ ਕੇ 80,549.06 ’ਤੇ ਪਹੁੰਚ ਗਿਆ। NSE Nifty 101.85 ਅੰਕ ਚੜ੍ਹ ਕੇ 24,377.90 ’ਤੇ ਪਹੁੰਚ ਗਿਆ।
Advertisement
ਏਸ਼ੀਆਈ ਬਾਜ਼ਾਰਾਂ ’ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ’ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਜ਼ਿਆਦਾਤਰ ਸਕਾਰਾਤਮਕ ਖੇਤਰ 'ਚ ਬੰਦ ਹੋਏ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 238.28 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਦਾਰੀ ਕੀਤੀ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 3,588.66 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਪੀਟੀਆਈ
Advertisement
×