Stock Market Crash: ਸ਼ੇਅਰ ਮਾਰਕੀਟ ਮੂਧੇ ਮੂੰਹ, ਸੈਂਸੈਕਸ 75,000 ਤੋਂ ਹੇਠਾਂ ਆਇਆ
Stock Market Crash: Sensex drops below 75,000-mark; Nifty tanks 188 points
ਮੁੰਬਈ, 24 ਫਰਵਰੀ
Stock Market Crash: ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਅਮਰੀਕੀ ਟੈਰਿਫਾਂ ਨੂੰ ਲੈ ਕੇ ਚਿੰਤਾਵਾਂ ਨੂੰ ਦੇਖਦੇ ਹੋਏ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ ਇਕੁਇਟੀ ਬੈਂਚਮਾਰਕ ਸੂਚਕ Sensex ਅਤੇ Nifty ਹੇਠਾਂ ਆ ਗਏ। BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ ’ਚ 567.62 ਅੰਕ ਡਿੱਗ ਕੇ 74,743.44 ’ਤੇ ਬੰਦ ਹੋਇਆ।
NSE Nifty 188.4 ਅੰਕ ਡਿੱਗ ਕੇ 22,607.50 ’ਤੇ ਬੰਦ ਹੋਇਆ। ਸੈਂਸੈਕਸ ਪੈਕ ਤੋਂ ਐੱਚਸੀਐਲ ਟੈੱਕ, ਇੰਡਸਇੰਡ ਬੈਂਕ, ਜ਼ੋਮੈਟੋ, ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ ਅਤੇ ਪਾਵਰ ਗਰਿੱਡ ਸਭ ਤੋਂ ਵੱਧ ਪਛੜ ਗਏ। ਮਾਰੂਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਲਾਭ ਪ੍ਰਾਪਤ ਕਰਨ ਵਾਲੇ ਸਨ।
ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫਆਈਆਈ) ਨੇ ਸ਼ੁੱਕਰਵਾਰ ਨੂੰ 3,449.15 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 23,710 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ, ਜਿਸ ਨਾਲ 2025 ਵਿੱਚ ਵਧਦੇ ਆਲਮੀ ਵਪਾਰਕ ਤਣਾਅ ਦੇ ਵਿਚਕਾਰ ਕੁੱਲ ਨਿਕਾਸੀ 1 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਈ ਹੈ। ਉਧਰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 1 ਪੈਸੇ ਵਧ ਕੇ 86.67 ’ਤੇ ਪਹੁੰਚ ਗਿਆ। ਪੀਟੀਆਈ