ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਾਜ਼ਾਰ ਵਿੱਚ ਚੌਥੇ ਦਿਨ ਗਿਰਾਵਟ ਜਾਰੀ
Markets continue to fall for 4th day dragged by auto stocks and foreign fund outflows
ਮੁੰਬਈ, 21 ਫਰਵਰੀ
ਆਟੋ ਸਟਾਕ ਅਤੇ ਲਗਾਤਾਰ ਵਿਦੇਸ਼ੀ ਫੰਡਾਂ ਦੇ ਨਿਕਾਸੀ ਕਾਰਨ ਸ਼ੁੱਕਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ Sensex ਅਤੇ Nifty ਹੇਠਲੇ ਪੱਧਰ ’ਤੇ ਬੰਦ ਹੋਏ ਹਨ। BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ 424.90 ਅੰਕ ਜਾਂ 0.56 ਫੀਸਦੀ ਡਿੱਗ ਕੇ 75,311.06 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 623.55 ਅੰਕ ਜਾਂ 0.82 ਫੀਸਦੀ ਦੀ ਗਿਰਾਵਟ ਨਾਲ 75,112.41 ’ਤੇ ਆ ਗਿਆ ਸੀ। NSE Nifty 117.25 ਅੰਕ ਜਾਂ 0.51 ਫੀਸਦੀ ਡਿੱਗ ਕੇ 22,795.90 ’ਤੇ ਆ ਗਿਆ। ਚਾਰ ਕਾਰੋਬਾਰੀ ਦਿਨਾਂ ਵਿੱਚ ਬੀਐਸਈ 685.8 ਅੰਕ ਜਾਂ 0.90 ਫੀਸਦੀ ਡਿੱਗਿਆ ਜਦੋਂ ਕਿ Nifty 163.6 ਅੰਕ ਜਾਂ 0.71 ਫੀਸਦੀ ਡਿੱਗਿਆ।
ਸੈਂਸੈਕਸ ਪੈਕ ਤੋਂ ਮਹਿੰਦਰਾ ਐਂਡ ਮਹਿੰਦਰਾ 6 ਪ੍ਰਤੀਸ਼ਤ ਤੋਂ ਵੱਧ ਟੁੱਟ ਗਿਆ। ਅਡਾਨੀ ਪੋਰਟਸ, ਟਾਟਾ ਮੋਟਰਜ਼, ਸਨ ਫਾਰਮਾ, ਪਾਵਰ ਗਰਿੱਡ, ਜ਼ੋਮੈਟੋ, ਆਈਸੀਆਈਸੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਅਲਟਰਾਟੈਕ ਸੀਮਿੰਟ ਵੀ ਪਛੜ ਗਏ। ਟਾਟਾ ਸਟੀਲ, ਲਾਰਸਨ ਐਂਡ ਟੂਬਰੋ, ਐੱਚਸੀਐੱਲ ਟੈਕ, ਏਸ਼ੀਅਨ ਪੇਂਟਸ, ਐੱਚਡੀਐੱਫਸੀ ਬੈਂਕ ਅਤੇ ਐਨਟੀਪੀਸੀ ਨੇ ਵਾਧਾ ਹਾਸਿਲ ਕੀਤਾ। -ਪੀਟੀਆਈ