ਸ੍ਰੀਲੰਕਾ ਦੀ ਜਲਸੈਨਾ ਨੇ ਸੰਕਟ ’ਚ ਘਿਰੇ ਵਪਾਰਕ ਪੋਤ ਦੇ ਚਾਲਕ ਦਲ ਨੂੰ ਬਚਾਇਆ; ਨੌਂ ਭਾਰਤੀ ਵੀ ਸ਼ਾਮਲ
ਵਪਾਰਕ ਬੇੜੇ ‘ਇੰਟੀਗ੍ਰਿਟੀ ਸਟਾਰ’ ਦੇ ਇੰਜਨ ਵਿਚ ਖਰਾਬੀ ਮਗਰੋਂ ਸ੍ਰੀਲੰਕਾ ਦੀ ਜਲਸੈਨਾ ਵੱਲੋਂ ਬਚਾਏ ਗਏ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲਸੈਨਾ ਦੇ ਬੁਲਾਰੇ ਕਮਾਂਡਰ ਬੁਧਿਕਾ ਸੰਪਤ ਨੇ ਦੱਸਿਆ ਕਿ ਸ੍ਰੀਲੰਕਾ ਤੋਂ 100 ਸਮੁੰਦਰੀ ਮੀਲ...
Advertisement
ਵਪਾਰਕ ਬੇੜੇ ‘ਇੰਟੀਗ੍ਰਿਟੀ ਸਟਾਰ’ ਦੇ ਇੰਜਨ ਵਿਚ ਖਰਾਬੀ ਮਗਰੋਂ ਸ੍ਰੀਲੰਕਾ ਦੀ ਜਲਸੈਨਾ ਵੱਲੋਂ ਬਚਾਏ ਗਏ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲਸੈਨਾ ਦੇ ਬੁਲਾਰੇ ਕਮਾਂਡਰ ਬੁਧਿਕਾ ਸੰਪਤ ਨੇ ਦੱਸਿਆ ਕਿ ਸ੍ਰੀਲੰਕਾ ਤੋਂ 100 ਸਮੁੰਦਰੀ ਮੀਲ ਦੱਖਣ ਵਿਚ ਸਥਿਤ ਬੇੜੇ ਦੇ ਇੰਜਨ ਵਿਚ ਖਰਾਬੀ ਕਰਕੇ ਸੰਕਟ ਆ ਗਿਆ ਸੀ ਤੇ ਉਸ ਦਾ ਚਾਲਕ ਦਲ ਵੀ ਬਹੁਤ ਪ੍ਰੇਸ਼ਾਨ ਸੀ।’’ ਸੰਪਤ ਨੇ ਦੱਸਿਆ ਕਿ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਜਲਸੈਨਾ ਨੇ ਦੱਸਿਆ ਕਿ ਬੇੜੇ ਦੇ ਸੰਕਟ ਵਿਚ ਹੋਣ ਦੀ ਸੂਚਨਾ ਮਗਰੋਂ ਰੱਖਿਆ ਮੰਤਰਾਲੇ ਦੇ ਹੁਕਮਾਂ ਤਇਤ ‘ਸਮੁਦਰਾ’ ਬੇੜੇ ਦੀ ਖੋਜ ਤੇ ਬਚਾਅ ਮੁਹਿੰਮ ਵਿਚ ਤਾਇਨਾਤ ਕੀਤਾ ਗਿਆ ਤੇ ਉਸ ਨੂੰ ਦੱਖਣੀ ਬੰਦਰਗਾਹ ਹੰਬਨਟੋਟਾ ਲਿਆਂਦਾ ਗਿਆ। ਬੁਲਾਰੇ ਨੇ ਦੱਸਿਆ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦੇ ਨੇੜੇ ਹੀ ਮੌਜੂਦ ਇਕ ਹੋਰ ਵਪਾਰਕ ਬੇੜੇ ‘ਮੌਰਨਿੰਗ ਗਲੋਰੀ’ ਨੇ ਸਹਾਇਤਾ ਕੀਤੀ।
Advertisement
×

