ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ੍ਰੀਲੰਕਾ ਨੇਵੀ ਨੇ 9 ਭਾਰਤੀ ਬਚਾਏ

ਤਜਾਰਤੀ ਬੇੜੇ ਇੰਟੈਗ੍ਰਿਟੀ ਸਟਾਰ ਦੇ ਇੰਜਣ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਸ੍ਰੀਲੰਕਾਈ ਜਲ ਸੈਨਾ ਵੱਲੋਂ ਬਚਾਏ ਗਏ ਉਸ ਦੇ ਚਾਲਕ ਦਲ ਦੇ 14 ਮੈਂਬਰਾਂ ’ਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲ ਸੈਨਾ ਦੇ ਤਰਜਮਾਨ ਕਮਾਂਡਰ ਬੁੱਧਿਕਾ ਸੰਪਤ ਨੇ ਦੱਸਿਆ ਕਿ...
Advertisement

ਤਜਾਰਤੀ ਬੇੜੇ ਇੰਟੈਗ੍ਰਿਟੀ ਸਟਾਰ ਦੇ ਇੰਜਣ ਵਿੱਚ ਖ਼ਰਾਬੀ ਆਉਣ ਤੋਂ ਬਾਅਦ ਸ੍ਰੀਲੰਕਾਈ ਜਲ ਸੈਨਾ ਵੱਲੋਂ ਬਚਾਏ ਗਏ ਉਸ ਦੇ ਚਾਲਕ ਦਲ ਦੇ 14 ਮੈਂਬਰਾਂ ’ਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲ ਸੈਨਾ ਦੇ ਤਰਜਮਾਨ ਕਮਾਂਡਰ ਬੁੱਧਿਕਾ ਸੰਪਤ ਨੇ ਦੱਸਿਆ ਕਿ ਸ੍ਰੀਲੰਕਾ ਤੋਂ 100 ਸਮੁੰਦਰੀ ਮੀਲ ਦੱਖਣ ਵਿੱਚ ਇੰਜਣ ਦੀ ਖ਼ਰਾਬੀ ਕਾਰਨ ਬੇੜਾ ਸੰਕਟ ਵਿੱਚ ਘਿਰ ਗਿਆ ਸੀ ਅਤੇ ਉਸ ਦਾ ਚਾਲਕ ਦਲ ਕਾਫੀ ਪ੍ਰੇਸ਼ਾਨ ਸੀ। ਸੰਪਤ ਨੇ ਦੱਸਿਆ ਕਿ ਚਾਲਕ ਦਲ ਦੇ 14 ਮੈਂਬਰਾਂ ’ਚੋਂ ਨੌਂ ਭਾਰਤੀ ਨਾਗਰਿਕ ਹਨ। ਜਲ ਸੈਨਾ ਨੇ ਦੱਸਿਆ ਕਿ ਬੇੜੇ ਦੇ ਸੰਕਟ ਵਿੱਚ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਤਹਿਤ ‘ਸਮੁਦਰਾ’ ਬੇੜੇ ਨੂੰ ਭਾਲ ਤੇ ਬਚਾਅ ਮੁਹਿੰਮ ਵਿੱਚ ਤਾਇਨਾਤ ਕੀਤਾ ਗਿਆ ਅਤੇ ਉਸ ਨੂੰ ਦੱਖਣੀ ਬੰਦਰਗਾਹ ਹੰਬਨਟੋਟਾ ਲਿਆਂਦਾ ਗਿਆ। ਉਸ ਨੇ ਦੱਸਿਆ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦੇ ਨੇੜੇ ਹੀ ਮੌਜੂਦ ਇਕ ਹੋਰ ਵਪਾਰਕ ਬੇੜੇ ‘ਮੌਰਨਿੰਗ ਗਲੋਰੀ’ ਨੇ ਵੀ ਮਦਦ ਕੀਤੀ।

Advertisement
Advertisement
Show comments