ਸ੍ਰੀਲੰਕਾ: ਬੋਧੀ ਮੱਠ ਵਿਚ ਕੇਬਲ ਕਾਰ ਹਾਦਸਾ, ਇਕ ਭਾਰਤੀ ਸਣੇ ਸੱਤ ਭਿਕਸ਼ੂਆਂ ਦੀ ਮੌਤ
ਉੱਤਰ ਪੱਛਮੀ ਸ੍ਰੀਲੰਕਾ ਦੇ ਇਕ ਜੰਗਲੀ ਮੱਠ ਵਿਚ ਕੇਬਲ ਨਾਲ ਚੱਲਣ ਵਾਲੀ ਰੇਲ ਕਾਰਟ ਪਲਟਣ ਕਰਕੇ ਭਾਰਤੀ ਨਾਗਰਿਕ ਸਣੇ ਸੱਤ ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਹਾਦਸਾ ਬੁੱਧਵਾਰ ਰਾਤ ਨੂੰ ਕੋਲੰਬੋ ਤੋਂ...
Advertisement
ਉੱਤਰ ਪੱਛਮੀ ਸ੍ਰੀਲੰਕਾ ਦੇ ਇਕ ਜੰਗਲੀ ਮੱਠ ਵਿਚ ਕੇਬਲ ਨਾਲ ਚੱਲਣ ਵਾਲੀ ਰੇਲ ਕਾਰਟ ਪਲਟਣ ਕਰਕੇ ਭਾਰਤੀ ਨਾਗਰਿਕ ਸਣੇ ਸੱਤ ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ।
ਇਹ ਹਾਦਸਾ ਬੁੱਧਵਾਰ ਰਾਤ ਨੂੰ ਕੋਲੰਬੋ ਤੋਂ ਕਰੀਬ 125 ਕਿਲੋਮੀਟਰ ਦੂਰ ਨਿਕਾਵੇਰਤੀਆ ਵਿੱਚ ਸਥਿਤ ਇੱਕ ਮਸ਼ਹੂਰ ਬੋਧੀ ਮੱਠ, ਨਾ ਉਯਾਨਾ ਅਰਨਿਆ ਸੇਨਾਸਾਨਾਯਾ ਵਿੱਚ ਵਾਪਰਿਆ।
Advertisement
ਇਹ ਮੱਠ ਆਪਣੇ ਧਿਆਨ ਕੇਂਦਰਾਂ ਲਈ ਜਾਣਿਆ ਜਾਂਦਾ ਹੈ ਅਤੇ ਦੁਨੀਆ ਭਰ ਦੇ ਅਭਿਆਸੀਆਂ ਨੂੰ ਆਕਰਸ਼ਿਤ ਕਰਦਾ ਹੈ।
ਪੁਲੀਸ ਨੇ ਦੱਸਿਆ ਕਿ ਸੱਤ ਮ੍ਰਿਤਕ ਭਿਕਸ਼ੂਆਂ ਵਿੱਚ ਇੱਕ ਭਾਰਤੀ, ਇੱਕ ਰੂਸੀ ਅਤੇ ਇੱਕ ਰੋਮਾਨਿਆਈ ਨਾਗਰਿਕ ਸ਼ਾਮਲ ਹਨ। ਛੇ ਜ਼ਖ਼ਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
Advertisement