ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ SpaceX ਦੇ ਰਾਕੇਟ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

ਆਸਟਿਨ(ਅਮਰੀਕਾ), 19 ਜੂਨ SpaceX ਦੇ ਰਾਕੇਟ ਵਿਚ ਬੁੱਧਵਾਰ ਰਾਤ ਨੂੰ ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ ਧਮਾਕਾ ਹੋ ਗਿਆ, ਜਿਸ ਨਾਲ ਅਸਮਾਨ ਵਿਚ ਅੱਗ ਦਾ ਗੋਲਾ ਨਜ਼ਰ ਆਇਆ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕੰਪਨੀ ਨੇ ਕਿਹਾ ਕਿ...
Advertisement

ਆਸਟਿਨ(ਅਮਰੀਕਾ), 19 ਜੂਨ

SpaceX ਦੇ ਰਾਕੇਟ ਵਿਚ ਬੁੱਧਵਾਰ ਰਾਤ ਨੂੰ ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ ਧਮਾਕਾ ਹੋ ਗਿਆ, ਜਿਸ ਨਾਲ ਅਸਮਾਨ ਵਿਚ ਅੱਗ ਦਾ ਗੋਲਾ ਨਜ਼ਰ ਆਇਆ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement

ਕੰਪਨੀ ਨੇ ਕਿਹਾ ਕਿ ਟੈਕਸਾਸ ਦੇ ਦੱਖਣੀ ਸਿਰੇ ਸਪੇਸਐਕਸ ਦੀ ਅਜ਼ਮਾਇਸ਼ ਵਾਲੀ ਥਾਂ ਸਟਾਰਬੇਸ ਵਿਚ 10ਵੀਂ ਉਡਾਣ ਪ੍ਰੀਖਣ ਦੀ ਤਿਆਰੀ ਦੌਰਾਨ ਰਾਤ ਕਰੀਬ 11 ਵਜੇ ਰਾਕੇਟ ਸਟਾਰਸ਼ਿਪ ਵਿਚ ‘ਇਕ ਵੱਡੇ ਨੁਕਸ’ ਦਾ ਪਤਾ ਲੱਗਾ। ਸਪੇਸਐਕਸ ਨੇ ‘ਐਕਸ’ ਉੱਤੇ ਇਕ ਬਿਆਨ ਵਿਚ ਕਿਹਾ, ‘‘ਪੂਰੇ ਪ੍ਰੀਖਣ ਦੌਰਾਨ ਲਾਂਚ ਵਾਲੀ ਥਾਂ ਦੇ ਆਲੇ ਦੁਆਲੇ ਸੁਰੱਖਿਅਤ ਖੇਤਰ ਬਣਾ ਕੇ ਰੱਖਿਆ ਗਿਆ। ਸਾਰੇ ਕਰਮੀ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।’’

ਐਲਨ ਮਸਕ ਦੀ ਮਾਲਕੀ ਵਾਲੀ ਸਪੇਸਐਕਸ ਨੇ ਕਿਹਾ ਕਿ ਆਸ ਪਾਸ ਦੇ ਲੋਕਾਂ ਨੂੰ ਇਸ ਘਟਨਾ ਨਾਲ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਮਾਕੇ ਵਾਲੀ ਥਾਂ ਨੇੇੜੇ ਜਾਣ ਦੀ ਕੋਸ਼ਿਸ਼ ਨਾ ਕਰਨ। ਕੰਪਨੀ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਨਜਿੱਠਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। -ਏਪੀ

Advertisement
Tags :
spaceX