ਜੀ20 ਸੰਮੇਲਨ ਵਿੱਚ ਦੱਖਣੀ ਅਫ਼ਰੀਕਾ ਨੂੰ ਹਿੱਸਾ ਲੈਣ ਤੋਂ ਰੋਕਿਆ ਜਾਵੇਗਾ: ਟਰੰਪ
ਅਗਲੇ ਸਾਲ ਮਿਆਮੀ ਵਿੱਚ ਹੋਣ ਜਾ ਰਿਹੈ ਜੀ20 ਸੰਮੇਲਨ
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਮਿਆਮੀ ਵਿੱਚ ਹੋਣ ਵਾਲੇ ਗਰੁੱਪ ਆਫ਼ 20 ਸੰਮੇਲਨ ਵਿੱਚ ਦੱਖਣੀ ਅਫ਼ਰੀਕਾ ਨੂੰ ਹਿੱਸਾ ਲੈਣ ਤੋਂ ਰੋਕ ਰਹੇ ਹਨ ਅਤੇ ਇਸ ਸਾਲ ਦੀ ਆਲਮੀ ਮੀਟਿੰਗ ਵਿੱਚ ਇੱਕ ਅਮਰੀਕੀ ਸਰਕਾਰੀ ਪ੍ਰਤੀਨਿਧੀ ਨਾਲ ਕੀਤੇ ਗਏ ਵਰਤਾਅ ਨੂੰ ਲੈ ਕੇ ਦੇਸ਼ ਨੂੰ ਦਿੱਤੇ ਜਾਂਦੇ ਸਾਰੇ ਭੁਗਤਾਨਾਂ ਅਤੇ ਸਬਸਿਡੀਆਂ ਨੂੰ ਰੋਕ ਦੇਣਗੇ।
Advertisement
ਟਰੰਪ ਨੇ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਵਿੱਚ ਹੋਏ ਹਾਲ ਹੀ ਦੇ ਸੰਮੇਲਨ ਵਿੱਚ ਅਮਰੀਕੀ ਵਫ਼ਦ ਨੂੰ ਸ਼ਾਮਲ ਨਾ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਗੋਰੇ ਅਫ਼ਰੀਕਨਰਾਂ ਨੂੰ ਹਿੰਸਕ ਤੌਰ 'ਤੇ ਤੰਗ ਕੀਤਾ ਜਾ ਰਿਹਾ ਸੀ। ਹਾਲਾਂਕਿ ਇਸ ਦਾਅਵੇ ਨੂੰ ਦੱਖਣੀ ਅਫ਼ਰੀਕਾ, ਜੋ ਦਹਾਕਿਆਂ ਤੱਕ ਨਸਲੀ ਰੰਗਭੇਦ ਵਿੱਚ ਫਸਿਆ ਰਿਹਾ, ਨੇ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ ਹੈ। (ਏਪੀ)
Advertisement
Advertisement
×

