Sourav Ganguly ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਦੇ ਕਾਫ਼ਲੇ ਵਿਚ ਸ਼ਾਮਲ ਕਾਰਾਂ ਟਕਰਾਈਆਂ
ਕੋਲਕਾਤਾ, 21 ਫਰਵਰੀ
Sourav Ganguly's convoy meets with accident ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਕਾਫ਼ਲੇ ਵਿਚ ਸ਼ਾਮਲ ਕਾਰਾਂ ਪੱਛਮੀ ਬੰਗਾਲ ਦੇ ਪੂਰਬੀ ਬਰਧਮਾਨ ਜ਼ਿਲ੍ਹੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ। ਉਂਝ ਇਸ ਦੌਰਾਨ ਕਿਸੇ ਸੱਟ ਫੇਟ ਤੋਂ ਬਚਾਅ ਰਿਹਾ।
ਹਾਦਸਾ ਵੀਰਵਾਰ ਨੂੰ ਦੁਰਗਾਪੁਰ ਐਕਸਪ੍ਰੈੱਸਵੇਅ ’ਤੇ ਦੰਤਾਂਪੁਰ ਨੇੜੇ ਹੋਇਆ। ਉਸ ਮੌਕੇ ਗਾਂਗੁਲੀ ਕਾਰ ਵਿਚ ਸਵਾਰ ਸਨ ਤੇ ਇਸ ਦੌਰਾਨ ਤੇਜ਼ ਰਫ਼ਤਾਰ ਲਾਰੀ ਨੇ ਉਨ੍ਹਾਂ ਦੀ ਕਾਰ ਨੂੰ ਓਵਰਟੇਕ ਕੀਤਾ।
ਪੱਛਮੀ ਬੰਗਾਲ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘‘ਲਾਰੀ ਦੇ ਚਾਣਚੱਕ ਅੱਗੇ ਆਉਣ ਕਰਕੇ ਗਾਂਗੁਲੀ ਦੀ ਕਾਰ ਦੇ ਡਰਾਈਵਰ ਨੇ ਬ੍ਰੇਕ ਲਾ ਦਿੱਤੀ ਜਿਸ ਕਰਕੇ ਉਨ੍ਹਾਂ ਦੇ ਕਾਫ਼ਲੇ ਵਿਚ ਪਿੱਛੇ ਆ ਰਹੇ ਵਾਹਨ ਆਪਸ ਵਿਚ ਟਕਰਾ ਗਏ।’’
ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਵਿਚੋਂ ਇਕ ਵਾਹਨ ਨੇ ਗਾਂਗੁਲੀ ਵਾਲੀ ਕਾਰ ਨੂੰ ਵੀ ਟੱਕਰ ਮਾਰੀ। ਕਾਫ਼ਲੇ ਵਿਚ ਸ਼ਾਮਲ ਦੋ ਵਾਹਨਾਂ ਨੂੰ ਮਾਮੂਲੀ ਨੁਕਸਾਨ ਪੁੱਜਾ ਹੈ।’’ ਅਧਿਕਾਰੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਬਰਧਵਾਨ ਯੂਨੀਵਰਸਿਟੀ ਵੱਲੋਂ ਕਰਵਾਏ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। -ਪੀਟੀਆਈ