Sonia Gandhi ਸੋਨੀਆ ਗਾਂਧੀ ਸਰ ਗੰਗਾ ਰਾਮ ਹਸਪਤਾਲ ਦਾਖ਼ਲ
ਕਾਂਗਰਸ ਆਗੂ ਦੀ ਸਿਹਤ ਠੀਕ, ਡਾਕਟਰਾਂ ਦੀ ਨਿਗਰਾਨੀ ਹੇਠ ਹੋਣ ਦਾ ਦਾਅਵਾ, ਸ਼ੁੱਕਰਵਾਰ ਸਵੇਰੇ ਮਿਲ ਸਕਦੀ ਹੈ ਛੁੱਟੀ
Advertisement
ਨਵੀਂ ਦਿੱਲੀ, 20 ਫਰਵਰੀ
ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Advertisement
ਸੂਤਰਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਦੀ ਸਿਹਤ ਠੀਕ ਹੈ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਜਾਵੇਗੀ।
ਗਾਂਧੀ ਪਿਛਲੇ ਸਾਲ ਦਸੰਬਰ ਵਿਚ 78 ਸਾਲਾਂ ਦੇ ਹੋ ਗਏ ਸਨ।
ਸੋਨੀਆ ਗਾਂਧੀ ਨੂੰ ਹਸਪਤਾਲ ਵਿਚ ਕਦੋਂ ਦਾਖ਼ਲ ਕੀਤਾ ਗਿਆ ਹੈ ਇਸ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਹੈ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਸਵੇਰੇ ਹਸਪਤਾਲ ਲਿਆਂਦਾ ਗਿਆ ਸੀ। ਉਹ ਇਸ ਵੇਲੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। -ਪੀਟੀਆਈ
Advertisement