Snowfall: ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਮੌਸਮ ਦਾ ਮਿਜ਼ਾਜ ਬਦਲਿਆ
ਜੰਮੂ ਕਸ਼ਮੀਰ ਦੇ ਉੱਪਰੀ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਇੱਥੇ ਡੋਡਾ ਦੇ ਗੰਡੋਹ ਭਾਲੇਸਾ ਪਹਾੜ ਨੂੰ ਬਰਫ਼ ਦੀ ਚਿੱਟੀ ਨੇ ਢੱਕ ਦਿੱਤਾ ਹੈ, ਜਿਸ ਨਾਲ ਮਨਮੋਨਕ ਦ੍ਰਿਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸ੍ਰੀਨਗਰ ਦੀ ਡੱਲ ਝੀਲ ’ਤੇ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ।
ਹਿਮਾਲਿਆਈ ਖੇਤਰ ਆਪਣੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਸ਼ਾਂਤ ਵਾਤਾਵਰਨ ਦੇ ਨਾਲ ਠੰਢ ਦਾ ਅਨੁਭਵ ਪੇਸ਼ ਕਰ ਰਿਹਾ ਹੈ। ਦੇਸ਼ ਭਰ ਵਿੱਚੋਂ ਸੈਲਾਨੀ ਇਸ ਖ਼ੂਬਸੂਰਤ ਮੌਸਮ ਅਤੇ ਦਿਲ-ਲੁਭਾਵੇਂ ਦ੍ਰਿਸ਼ਾਂ ਦਾ ਆਨੰਦ ਮਾਨਣ ਲਈ ਜੰਮੂ ਕਸ਼ਮੀਰ ਦੀਆਂ ਵਾਦੀਆਂ ਵੱਲ ਚਾਲੇ ਪਾ ਰਹੇ ਹਨ।
ਵੱਡੀ ਗਿਣਤੀ ਸੈਲਾਨੀ ਡੱਲ ਝੀਲ ’ਤੇ ਸ਼ਿਕਾਰਾ ਦਾ ਆੰਨਦ ਮਾਣ ਰਹੇ ਹਨ। ਸੈਲਾਨੀਆਂ ਦੀ ਆਮਦ ਨਾਲ ਸਥਾਨਕ ਕਾਰੋਬਾਰੀਆਂ, ਹਾਊਸਬੋਟ ਮਾਲਕਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ।
J&K: Fresh snowfall transforms Bhalessa, tourist influx surges in Dal Lake Jammu Kashmir, Tourists, Dal lake, andoh Bhalesa Mountain, doda, Budhal, Mahore, Gool Road, snowfall Fresh snowfall in Bhalessa of Doda district covers the landscape with scenic beauty.
ਹਾਲਾਂਕਿ ਤਾਜ਼ਾ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹਨ ਪਰ ਸੈਲਾਨੀਆਂ ਦੇ ਸਿਰ ’ਤੇ ਗੁਜ਼ਾਰਾ ਕਰਨ ਵਾਲੇ ਇਨ੍ਹਾਂ ਪਹਾੜੀ ਲੋਕਾਂ ਨੂੰ ਕਾਰੋਬਾਰ ਵਧਣ ਦੀ ਖੁਸ਼ੀ ਵਧੇਰੇ ਹੈ। -ਏਐੱਨਆਈ