ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿਚ ਸਵਾਗਤ...ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਪੇਚੀਦਾ ਉਤਪਾਦ ਬਣਾਉਣੇ ਸਿਖਾਉਣ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿਚ ‘ਸਵਾਗਤ’ ਕਰਨਗੇ ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਚਿੱਪਾਂ ਅਤੇ ਮਿਜ਼ਾਈਲਾਂ ਵਰਗੇ ਪੇਚੀਦਾ ਉਤਪਾਦ ਬਣਾਉਣ ਦੀ ‘ਸਿਖਲਾਈ’ ਦੇਣ। ਅਮਰੀਕੀ ਸਦਰ ਨੇ ਕਿਹਾ ਕਿ ਇਸ ਪੇਸ਼ਕਦਮੀ ਲਈ ਹਾਲਾਂਕਿ ਉਨ੍ਹਾਂ ਨੂੰ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਾਸ਼ਿੰਗਟਨ ਵਿਚ ਯੂਐੱਸ ਸਾਊਦੀ ਫੋਰਮ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
Advertisement

ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਹੁਨਰਮੰਦ ਪਰਵਾਸੀਆਂ ਦਾ ਅਮਰੀਕਾ ਵਿਚ ‘ਸਵਾਗਤ’ ਕਰਨਗੇ ਬਸ਼ਰਤੇ ਉਹ ਅਮਰੀਕੀ ਕਾਮਿਆਂ ਨੂੰ ਚਿੱਪਾਂ ਅਤੇ ਮਿਜ਼ਾਈਲਾਂ ਵਰਗੇ ਪੇਚੀਦਾ ਉਤਪਾਦ ਬਣਾਉਣ ਦੀ ‘ਸਿਖਲਾਈ’ ਦੇਣ। ਅਮਰੀਕੀ ਸਦਰ ਨੇ ਕਿਹਾ ਕਿ ਇਸ ਪੇਸ਼ਕਦਮੀ ਲਈ ਹਾਲਾਂਕਿ ਉਨ੍ਹਾਂ ਨੂੰ ਆਪਣੇ ਹੀ ਸਾਥੀਆਂ ਦੇ ਵਿਰੋਧ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਇਮੀਗ੍ਰੇਸ਼ਨ ਪਾਬੰਦੀਆਂ ਦਾ ਸਮਰਥਨ ਕਰਦੇ ਹਨ।

ਟਰੰਪ ਨੇ ਬੁੱਧਵਾਰ ਨੂੰ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਵਿੱਚ ‘ਬਹੁਤ ਹੀ ਪੇਚੀਦਾ’ ਪਲਾਂਟਾਂ ਸਣੇ ਵੱਡੀ ਗਿਣਤੀ ਵਿੱਚ ਪਲਾਂਟ ਬਣਾਏ ਜਾ ਰਹੇ ਹਨ ਜੋ ਦੇਸ਼ ਦੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ, ਜਿਵੇਂ ਕਿ ਟੈਲੀਫੋਨ, ਕੰਪਿਊਟਰ ਅਤੇ ਮਿਜ਼ਾਈਲਾਂ, ਦੀ ਗੁੰਝਲਦਾਰ ਖਸਲਤ ਨੂੰ ਦੇਖਦੇ ਹੋਏ, ਕੰਪਨੀਆਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਾਮੇ ਲਿਆਉਣੇ ਪੈਣਗੇ ਜੋ ਆਪਣਾ ਗਿਆਨ ਸਾਂਝਾ ਕਰ ਸਕਣ ਅਤੇ ਅਮਰੀਕੀ ਕਾਮਿਆਂ ਨੂੰ ਸਿਖਾ ਸਕਣ।

Advertisement

ਅਮਰੀਕੀ ਸਦਰ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਮੌਜੂਦਗੀ ਵਿਚ ਸਮਾਗਮ ਦੌਰਾਨ ਕਿਹਾ, ‘‘ਹਾਂ ਮੈਨੂੰ ਆਪਣੇ ਸਾਥੀਆਂ ਦੀ ਨਾਰਾਜ਼ਤੀ ਜਾਂ ਗੁੱਸਾ ਝੱਲਣਾ ਪੈ ਸਕਦਾ ਹੈ। ਮੈਂ ਹਮੇਸ਼ਾ ਆਪਣੇ ਲੋਕਾਂ ਦੀ ਨਾਰਾਜ਼ਗੀ ਮੁੱਲ ਲੈਂਦਾ ਹਾਂ, ਉਹ ਲੋਕ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਲੋਕ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਹ ਕੇਂਦਰ ਦੇ ਸੱਜੇ ਪਾਸੇ ਹੁੰਦੇ ਹਨ, ਕਈ ਵਾਰ ਉਹ ਬਿਲਕੁਲ ਸਹੀ ਹੁੰਦੇ ਹਨ।’’

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੰਪਨੀਆਂ ਨੂੰ ‘‘ਉਨ੍ਹਾਂ (ਪੇਚੀਦਾ) ਪਲਾਂਟਾਂ ਨੂੰ ਖੋਲ੍ਹਣ ਲਈ ਲੋਕ ਲਿਆਉਣੇ ਪੈਣਗੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਜਿਹਾ ਕਰੋ, ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਲੋਕ (ਹੁਨਰਮੰਦ ਪਰਵਾਸੀ) ਸਾਡੇ ਲੋਕਾਂ ਨੂੰ ਕੰਪਿਊਟਰ ਚਿਪਾਂ ਬਣਾਉਣ ਅਤੇ ਹੋਰ ਚੀਜ਼ਾਂ ਬਣਾਉਣ ਦਾ ਤਰੀਕਾ ਸਿਖਾਉਣ....ਉਨ੍ਹਾਂ ਨੂੰ ਆਪਣੇ ਨਾਲ ਹਜ਼ਾਰਾਂ ਲੋਕਾਂ ਨੂੰ ਲਿਆਉਣਾ ਪਵੇਗਾ, ਅਤੇ ਮੈਂ ਉਨ੍ਹਾਂ ਲੋਕਾਂ ਦਾ ਸਵਾਗਤ ਕਰਾਂਗਾ।’’

ਕਾਬਿਲੇਗੌਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖਿਲਾਫ਼ ਤਿੱਖੀ ਕਾਰਵਾਈ ਸ਼ੁਰੂ ਕੀਤੀ ਹੈ। ਰਾਸ਼ਟਰਪਤੀ ਦੇ ਸਮਰਥਕਾਂ ਨੇ H-1B ਵੀਜ਼ਾ ਪ੍ਰੋਗਰਾਮ ਦੀ ਵਿਆਪਕ ਦੁਰਵਰਤੋਂ ਤੇ ਧੋਖਾਧੜੀ ਦੇ ਹਵਾਲੇ ਨਾਲ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਮਰਥਕਾਂ ਦਾ ਕਹਿਣਾ ਹੈ ਕਿ H-1B ਵੀਜ਼ਾ ਧਾਰਕ ਅਮਰੀਕੀਆਂ ਨੂੰ ਬੇਰੁਜ਼ਗਾਰ ਕਰ ਰਹੇ ਹਨ।

Advertisement
Tags :
#AmericanWorkers#ChipManufacturing#MakeAmericaGreatAgain#MissileProduction#TrumpOnImmigration#USManufacturingcomplex products like chips and missilesEconomicGrowthH1B VisaH1BVisasImmigrationPolicyskilled immigrantsSkilledWorkersUS skilled immigrantsUS-Saudi Investment Forumwelcomeਅਮਰੀਕੀ ਰਾਸ਼ਟਰਪਤੀਐਚ1ਬੀ ਵੀਜ਼ਾਹੁਨਰਮੰਦ ਪਰਵਾਸੀਚਿਪਾਂ ਤੇ ਮਿਜ਼ਾਈਲਾਂਡੋਨਲਡ ਟਰੰਪਪੇਚੀਦਾ
Show comments