ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਤੇ ਇਜ਼ਰਾਈਲ ਦੇ ਹਮਲੇ ’ਚ ਛੇ ਹਲਾਕ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬੰਬਾਰੀ ਬੰਦ ਕਰਨ ਦੀ ਮੰਗ ਕਰਨ ਅਤੇ ਇਹ ਕਹਿਣ ਤੋਂ ਬਾਅਦ ਕਿ ਹਮਾਸ ਸ਼ਾਂਤੀ ਸਥਾਪਤ ਕਰਨ ਲਈ ਅਤੇ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ, ਮਗਰੋਂ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ 'ਤੇ ਹਮਲੇ...
ਇਜ਼ਰਾਇਲੀ ਹਮਲੇ ’ਚ ਨੁਕਸਾਨੀ ਇਮਾਰਤ ਕੋਲੋਂ ਲੰਘਦੇ ਹੋਏ ਫਲਸਤੀਨੀ। -ਫੋਟੋ: ਰਾਇਟਰਜ਼
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਬੰਬਾਰੀ ਬੰਦ ਕਰਨ ਦੀ ਮੰਗ ਕਰਨ ਅਤੇ ਇਹ ਕਹਿਣ ਤੋਂ ਬਾਅਦ ਕਿ ਹਮਾਸ ਸ਼ਾਂਤੀ ਸਥਾਪਤ ਕਰਨ ਲਈ ਅਤੇ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ, ਮਗਰੋਂ ਇਜ਼ਰਾਈਲ ਨੇ ਸ਼ਨਿਚਰਵਾਰ ਨੂੰ ਗਾਜ਼ਾ 'ਤੇ ਹਮਲੇ ਕੀਤੇ ਹਨ। ਸਥਾਨਕ ਅਥਾਰਟੀਆਂ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਗਾਜ਼ਾ ਪੱਟੀ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੈਡੀਕਲ ਕਰਮਚਾਰੀਆਂ ਅਤੇ ਸਥਾਨਕ ਅਥਾਰਟੀਆਂ ਨੇ ਦੱਸਿਆ ਕਿ ਇੱਕ ਹਮਲੇ ਵਿੱਚ ਗਾਜ਼ਾ ਸ਼ਹਿਰ ਦੇ ਇੱਕ ਘਰ ਵਿੱਚ ਚਾਰ ਵਿਅਕਤੀ ਮਾਰੇ ਗਏ ਜਦਕਿ ਦੂਜੇ ਹਮਲੇ ਵਿੱਚ ਦੱਖਣ ਵਿੱਚ ਸਥਿਤ ਖਾਨ ਯੂਨਿਸ ਵਿੱਚ ਦੋ ਹੋਰ ਵਿਅਤੀ ਮਾਰੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਗਾਜ਼ਾ ਜੰਗ ਨੂੰ ਖਤਮ ਕਰਨ ਲਈ ਟਰੰਪ ਦੀ ਯੋਜਨਾ ਦਾ 'ਪਹਿਲਾ ਪੜਾਅ' ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਸ਼ਨਿਚਰਵਾਰ ਤੜਕੇ ਕਿਹਾ ਕਿ ਹਮਾਸ ਦੇ ਜਵਾਬ ਤੋਂ ਬਾਅਦ ਇਜ਼ਰਾਇਲੀ ਬੰਧਕਾਂ ਦੀ ਰਿਹਾਈ ਲਈ ਟਰੰਪ ਦੀ ਗਾਜ਼ਾ ਯੋਜਨਾ ਦੇ ਪਹਿਲੇ ਪੜਾਅ ਨੂੰ "ਤੁਰੰਤ ਲਾਗੂ ਕਰਨ" ਦੀ ਤਿਆਰੀ ਕਰ ਰਿਹਾ ਹੈ। ਥੋੜ੍ਹੀ ਦੇਰ ਬਾਅਦ ਇਜ਼ਰਾਇਲੀ ਮੀਡੀਆ ਨੇ ਦੱਸਿਆ ਕਿ ਦੇਸ਼ ਦੀ ਸਿਆਸੀ ਅਗਵਾਈ ਨੇ ਫੌਜ ਨੂੰ ਗਾਜ਼ਾ ਵਿੱਚ ਹਮਲਾਵਰ ਗਤੀਵਿਧੀਆਂ ਨੂੰ ਘਟਾਉਣ ਦਾ ਨਿਰਦੇਸ਼ ਦਿੱਤਾ ਹੈ। -ਰਾਇਟਰਜ਼

Advertisement
Advertisement
Show comments