ਸਿੱਕਮ: ਢਿੱਗਾਂ ਡਿੱਗਣ ਦੌਰਾਨ 113 ਸੈਲਾਨੀਆਂ ਸੁਰੱਖਿਅਤ ਕੱਢਿਆ
ਇਸ ਦੌਰਾਨ 30 ਨੂੰ ਏਅਰਲਿਫਟ ਕੀਤਾ; 6 ਲਾਪਤਾ ਵਿਅਕਤੀਆਂ ਦੀ ਭਾਲ ਜਾਰੀ
Advertisement
ਨਵੀਂ ਦਿੱਲੀ, 4 ਜੂਨ
ਰੱਖਿਆ ਮੰਤਰਾਲੇ (ਐਮਓਡੀ) ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਉੱਤਰੀ ਸਿੱਕਮ ਵਿੱਚ ਢਿੱਗਾਂ ਡਿੱਗਣ ਕਾਰਨ ਦੂਰ-ਦੁਰਾਡੇ ਲਾਚੇਨ ਪਿੰਡ ਤੱਕ ਪਹੁੰਚ ਬੰਦ ਹੋ ਗਈ ਸੀ, ਜਿਸ ਤੋਂ ਬਾਅਦ ਫੌਜ ਨੇ ਹੈਲੀਕਾਪਟਰ ਰਾਹੀਂ ਬਚਾਏ 30 ਲੋਕਾਂ ਸਮੇਤ ਕੁੱਲ 113 ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਐਕਸ ’ਤੇ ਇੱਕ ਪੋਸਟ ਵਿੱਚ MoD ਨੇ ਕਿਹਾ, ‘‘ਉੱਤਰੀ ਸਿੱਕਮ ਵਿੱਚ ਇੱਕ ਭਿਆਨਕ ਢਿੱਗਾਂ ਡਿੱਗਣ ਦੇ ਮੱਦੇਨਜ਼ਰ ਭਾਰਤੀ ਫੌਜ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਸੜਕੀ ਰਸਤੇ ਤੋਂ ਪੂਰੀ ਤਰ੍ਹਾਂ ਕੱਟੇ ਗਏ ਪਿੰਡ ਕੋਲੋਂ 30 ਵਿਦੇਸ਼ੀ ਨਾਗਰਿਕਾਂ ਸਮੇਤ 113 ਫਸੇ ਹੋਏ ਸੈਲਾਨੀਆਂ ਸੁਰੱਖਿਅਤ ਕੱਢਿਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਾਧਨਾਂ ਨਾਲ ਲੈਸ ਫੌਜ ਦੀਆਂ ਟੀਮਾਂ ਛੇ ਲਾਪਤਾ ਵਿਅਕਤੀਆਂ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ। -ਏਐੱਨਆਈ
Advertisement
Advertisement
×