DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sidhu Moosewala ਦੀ ਤੀਜੀ ਬਰਸੀ: ਕੀ ਲੀਜੈਂਡ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਸੀ?

Sidhu Moosewala's 3rd death anniversary: Did the legend predict his own death?
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 29 ਮਈ

Advertisement

Sidhu Moosewala's 3rd death anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ ਹੈ। ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਉਦੋਂ ਉਹ ਸਿਰਫ਼ 28 ਸਾਲਾਂ ਦਾ ਸੀ। ਗਾਇਕ ਦੀ ਬਰਸੀ ਮੌਕੇ ਅੱਜ ਦੇ ਪਰਿਵਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।

ਸਿੱਧੂ ਮੂਸੇਵਾਲਾ ਦੀ ਮੌਤ ਕਿਵੇਂ ਹੋਈ?

ਸਿੱਧੂ ਦੀ 29 ਮਈ, 2022 ਨੂੰ ਉਨ੍ਹਾਂ ਦੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਿੱਚ ਇੱਕ ਦਿਨ ਪਹਿਲਾਂ ਹੀ ਕਟੌਤੀ ਕੀਤੀ ਸੀ। ਗਾਇਕ ਉਸ ਮੌਕੇ ਆਪਣੀ ਬੁਲੇਟਪਰੂਫ ਕਾਰ ਵਿਚ ਸਵਾਰ ਨਹੀਂ ਸੀ ਅਤੇ ਉਦੋਂ ਚਾਰ ਦੀ ਬਜਾਏ ਸਿਰਫ਼ ਦੋ ਬਾਡੀਗਾਰਡ ਉਨ੍ਹਾਂ ਦੇ ਨਾਲ ਸਨ। ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ 19 ਗੋਲੀਆਂ ਮਾਰੀਆਂ ਗਈਆਂ ਸਨ ਅਤੇ 15 ਮਿੰਟਾਂ ਦੇ ਅੰਦਰ-ਅੰਦਰ ਉਨ੍ਹਾਂ ਦੀ ਮੌਤ ਹੋ ਗਈ ਸੀ।

ਮੂਸੇਵਾਲਾ ਨੂੰ ਕਿਸ ਨੇ ਮਾਰਿਆ?

ਪੁਲੀਸ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਨੇ ਲਾਰੈਂਸ ਦੇ ਦੋਸਤ ਅਤੇ ਗਾਈਡ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜੀ ਸੀ। ਲਾਰੈਂਸ ਅਤੇ ਗੋਲਡੀ ਬਰਾੜ ਨੇ ਆਪਣੇ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਅਗਸਤ 2021 ਵਿੱਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਸ਼ਾਮਲ ਸੀ।

ਸਿੱਧੂ ਮੂਸੇਵਾਲਾ ਇੰਨਾ ਮਕਬੂਲ ਕਿਉਂ ਸੀ?

ਸਿੱਧੂ ਮੂਸੇਵਾਲਾ ਆਪਣੇ ਗੀਤਾਂ ਲਈ ਦੁਨੀਆ ਭਰ ਵਿੱਚ ਮਕਬੂਲ ਸੀ। ਉਸ ਦੇ ਪ੍ਰਸਿੱਧ ਗੀਤਾਂ ਵਿੱਚ ‘ਸੋ ਹਾਈ’, ‘295’, ‘ਬੰਬੀਹਾ ਬੋਲੇ’ ਅਤੇ ‘ਈਸਾ ਜੱਟ’ ਸ਼ਾਮਲ ਹਨ। ਉਸ ਦੀ ਐਲਬਮ PBX 1 ਨੇ ਬਿਲਬੋਰਡ ਕੈਨੇਡੀਅਨ ਐਲਬਮ ਚਾਰਟ ਵਿਚ ਥਾਂ ਬਣਾਈ। ਉਸ ਨੇ ਯੂਕੇ ਵਿੱਚ ਵਾਇਰਲੈੱਸ ਫੈਸਟੀਵਲ ਵਰਗੇ ਵੱਡੇ ਸੰਗੀਤ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ। ਉਸ ਨੇ ‘ਮੂਸਾ ਜੱਟ’ ਅਤੇ ‘ਯੈੱਸ ਆਈ ਐਮ ਸਟੂਡੈਂਟ’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਮੂਸੇਵਾਲਾ ਦਾ ਸੰਗੀਤ ਅਤੇ ਸੁਨੇਹਾ ਅਜੇ ਵੀ ਉਸਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ।

ਕੀ ਸਿੱਧੂ ਮੂਸੇਵਾਲਾ ਨੂੰ ਪਤਾ ਸੀ ਕਿ ਉਹ ਮਰ ਸਕਦਾ ਹੈ?

ਬਹੁਤ ਸਾਰੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਸਿੱਧੂ ਨੂੰ ਆਪਣੀ ਮੌਤ ਬਾਰੇ ਪਤਾ ਸੀ: ਆਪਣੇ ਕਤਲ ਤੋਂ ਪਹਿਲਾਂ ਉਸ ਨੇ ਇੱਕ ਗੀਤ, ‘ਦਿ ਲਾਸਟ ਰਾਈਡ’ ਰਿਲੀਜ਼ ਕੀਤਾ ਸੀ, ਜਿਸ ਵਿੱਚ ਜਵਾਨੀ ਵਿੱਚ ਮਰਨ ਅਤੇ Legend ਬਣਨ ਬਾਰੇ ਗੱਲ ਕੀਤੀ ਗਈ ਸੀ, ਜੋ ਕਿ Tupac ਵਰਗੇ ਮਸ਼ਹੂਰ ਕਲਾਕਾਰਾਂ ਦੇ ਸਮਾਨ ਸੀ। ਬਿੱਗ ਬੌਸ ਦੇ ਪ੍ਰਤੀਯੋਗੀ ਤਜਿੰਦਰ ਬੱਗਾ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਇੱਕ ਜੋਤਸ਼ੀ ਨੇ ਸਿੱਧੂ ਨੂੰ ਖ਼ਤਰੇ ਕਾਰਨ ਭਾਰਤ ਛੱਡਣ ਦੀ ਚੇਤਾਵਨੀ ਦਿੱਤੀ ਸੀ। ਸਿੱਧੂ ਨੇ ਇਸ ਬਾਰੇ ਸੋਚਿਆ, ਪਰ ਉਹ ਵਿਦੇਸ਼ ਨਹੀਂ ਗਿਆ ਅਤੇ ਕੁਝ ਚਿਰ ਬਾਅਦ ਹੀ ਉਸ ਦੀ ਹੱਤਿਆ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਹ ਤੱਕ ਲੜਨ ਦਾ ਅਹਿਦ

Advertisement
×