ਮਿਨੀਪੋਲਿਸ ਦੇ ਕੈਥੋਲਿਕ ਸਕੂਲ ’ਚ ਗੋਲੀਬਾਰੀ; ਹਮਲਾਵਰ ਸਣੇ ਤਿੰਨ ਦੀ ਮੌਤ, 17 ਜ਼ਖਮੀ
ਮਿਨੀਆਪੋਲਿਸ ਦੇ ਇੱਕ ਕੈਥਲਿਕ ਸਕੂਲ ਵਿੱਚ ਕਲਾਸਾਂ ਸ਼ੁਰੂ ਹੋਣ ਦੀ ਸ਼ੁਰੂਆਤ ਦੇ ਪਹਿਲੇ ਹਫ਼ਤੇ ਵਿੱਚ ਹੀ ਅੱਜ ਗੋਲੀਬਾਰੀ ਦੀ ਇੱਕ ਘਟਨਾ ’ਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਤੇ ਹਸਪਤਾਲ ਦੇ ਪ੍ਰਤੀਨਿਧ ਨੇ ਇਹ ਜਾਣਕਾਰੀ ਦਿੱਤੀ।
ਪੁਲੀਸ ਮੁਖੀ ਅਤੇ ਮੇਅਰ ਨੇ ਦੱਸਿਆ ਕਿ ਸਕੂਲ ਵਿੱਚ ਪ੍ਰਾਰਥਨਾ ਸਮੇਂ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ 14 ਬੱਚਿਆਂ ਸਣੇ 17 ਜਣੇ ਜ਼ਖਮੀ ਹੋ ਗਏ। ਘਟਨਾ ਦੌਰਾਨ ਹਮਲਾਵਰ ਵੀ ਮਾਰਿਆ ਗਿਆ।
Minneapolis Police Chief Brian O'Hara ਨੇ ਕਿਹਾ ਕਿ ਹਮਲਵਰ, ਜਿਸ ਕੋਲ ਰਾਈਫਲ, ਸ਼ਾਟਗੰਨ ਤੇ ਪਿਸਤੌਲ ਸੀ, ਲੈਸਵਰ ਕਿ ਚਰਚ ਵੱਲ ਵਧਿਆ ਅਤੇ ਉਸ ਨੇ ਖਿੜਕੀਆਂ ਰਾਹੀਂ Annunciation Catholic School ਵਿਚ ਪ੍ਰਾਰਥਨਾ ਸਭਾ ਦੇ ਬੈਂਚ ’ਤੇ ਬੈਠੇ ਬੱਚਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ੳਨ੍ਹਾਂ ਕਿਹਾ ਕਿ ਗੋਲੀਬਾਰੀ ਦਾ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ, ਜਿਸ ਦੀ ਉਮਰ 20 ਸਾਲ ਹੈ ਅਤੇ ਉਸਦਾ ਕੋਈ ਵਿਆਪਕ ਅਪਰਾਧਕ ਰਿਕਾਰਡ ਨਹੀਂ ਹੈ। ਪੁਲੀਸ ਦਾ ਮੰਨਣਾ ਹੈ ਕਿ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਬੱਚਿਆ ਦੀ ਉਮਰ 8 ਅਤੇ 10 ਸੀ। ਘਟਨਾ ਸਮੇਂ ਦਰਜਨਾਂ ਬੱਚੇ ਹਾਲ ਦੇ ਅੰਦਰ ਸਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।