Shinde in Hospital: ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ
Maharashtra CM Shinde taken to hospital for check-up
Advertisement
ਠਾਣੇ, 3 ਦਸੰਬਰ
Shinde in Hospital: ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ (Caretaker Chief Minister of Maharashtra Eknath Shinde) ਨੂੰ "ਰੁਟੀਨ ਚੈਕਅੱਪ" ਲਈ ਮੰਗਲਵਾਰ ਸਵੇਰੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਸ਼ਿੰਦੇ ਨੇ ਉਨ੍ਹਾਂ ਨੂੰ ਜੁਪੀਟਰ ਹਸਪਤਾਲ (Jupiter Hospital, Thane) ਲਿਜਾਏ ਜਾਣ ਸਮੇਂ ਪੱਤਰਕਾਰਾਂ ਨੂੰ ਕਿਹਾ, "ਮੈਂ ਠੀਕ ਹਾਂ, ਚਿੰਤਾ ਨਾ ਕਰੋ।"
ਸ਼ਿਵ ਸੈਨਾ ਆਗੂ ਉਦੈ ਸਾਮੰਤ ਨੇ ਕਿਹਾ ਕਿ ਇਹ ਇੱਕ "ਰੁਟੀਨ ਚੈਕਅੱਪ" ਹੈ ਅਤੇ ਸ਼ਿੰਦੇ ਇਸ ਤੋਂ ਬਾਅਦ ਮੁੰਬਈ ਵਿੱਚ ਆਪਣੀ ਸਰਕਾਰੀ ਰਿਹਾਇਸ਼ 'ਵਰਸ਼ਾ' ਪਰਤ ਆਉਣਗੇ। ਉਨ੍ਹਾਂ ਹੋਰ ਕਿਹਾ, "ਉਨ੍ਹਾਂ ਨੂੰ ਗਲੇ ਦੀ ਲਾਗ, ਕਮਜ਼ੋਰੀ ਅਤੇ ਬੁਖ਼ਾਰ ਹੈ। ਉਨ੍ਹਾਂ ਦਾ ਖੂਨ ਦਾ ਟੈਸਟ ਕਰਵਾਇਆ ਜਾਵੇਗਾ।"
ਸ਼ਿੰਦੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ ਅਤੇ ਇੱਥੇ ਆਪਣੀ ਨਿੱਜੀ ਰਿਹਾਇਸ਼ 'ਤੇ ਰਹਿ ਰਹੇ ਹਨ। ਸਮਝਿਆ ਜਾਂਦਾ ਹੈ ਕਿ ਸਿਹਤ ਵਿਚ ਸੁਧਾਰ ਨਾ ਹੋਣ ਕਾਰਨ ਹੀ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ, ਮਹਾਰਾਸ਼ਟਰ ਦੇ ਹਾਕਮ ਗੱਠਜੋੜ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਦਾ ਹਿੱਸਾ ਹੈ। ਪਿਛਲੇ ਨਵੰਬਰ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਸ ਗੱਠਜੋੜ ਵੱਲੋਂ ਭਾਰੀ ਜਿੱਤ ਦਰਜ ਕੀਤੇ ਜਾਣ ਤੋਂ ਬਾਅਦ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੇ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਉਣ ਤੋਂ ਨਾਂਹ ਕਰਦਆਂ ਆਪਣਾ ਮੁੱਖ ਮੰਤਰੀ ਬਣਾਏ ਜਾਣ ਲਈ ਜ਼ੋਰ ਦਿੱਤਾ ਸੀ। ਇਸ ਕਾਰਨ ਸ਼ੁਰੂ ਵਿਚ ਸ਼ਿੰਦੇ ਨਾਰਾਜ਼ ਦੱਸੇ ਜਾਂਦੇ ਸਨ, ਪਰ ਬਾਅਦ ਵਿਚ ਉਨ੍ਹਾਂ ਭਾਜਪਾ ਦੀ ਗੱਲ ਮੰਨ ਲਈ।
ਇਸੇ ਘਟਨਾਕ੍ਰਮ ਦੌਰਾਨ ਪਿਛਲੇ ਸ਼ੁੱਕਰਵਾਰ ਨੂੰ ਉਨ੍ਹਾਂ ਵੱਲੋਂ ਸਤਾਰਾ ਜ਼ਿਲੇ ਵਿਚਲੇ ਆਪਣੇ ਜੱਦੀ ਪਿੰਡ ਦਾਰੇ ਚਲੇ ਜਾਣ ਕਾਰਨ ਦੇ ਫ਼ੈਸਲੇ ਨੇ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਜਨਮ ਦਿੱਤਾ ਸੀ ਕਿ ਉਹ ਨਵੀਂ ਮਹਾਯੁਤੀ ਸਰਕਾਰ ਦੇ ਬਣਨ ਦੇ ਤਰੀਕੇ ਤੋਂ ਨਾਖੁਸ਼ ਸਨ। ਹਾਲਾਂਕਿ ਉਨ੍ਹਾਂ ਦੇ ਕਰੀਬੀਆਂ ਨੇ ਕਿਹਾ ਕਿ ਉਹ ਠੀਕ ਨਹੀਂ ਹਨ ਅਤੇ ਪਿਛਲੇ ਮਹੀਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਜ਼ੋਰਦਾਰ ਪ੍ਰਚਾਰ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। -ਪੀਟੀਆਈ
Advertisement
×