ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰੀਮੀਅਰ ਐਨਰਜੀਜ਼ ਦਾ ਸ਼ੇਅਰ 120 ਫ਼ੀਸਦ ਤੋਂ ਜ਼ਿਆਦਾ ਦੇ ਵਾਧੇ ਨਾਲ ਸੂਚੀਬੱਧ

ਨਵੀਂ ਦਿੱਲੀ, 3 ਸਤੰਬਰ The Premier Energies Stock: ਸੋਲਰ ਸੈੱਲ ਅਤੇ ਮਾਡਿਊਲ ਨਿਰਮਾਤਾ ਪ੍ਰੀਮੀਅਰ ਐਨਰਜੀਜ਼ ਲਿਮਟਿਡ ਦੇ ਸ਼ੇਅਰ ਮੰਗਲਵਾਰ ਨੂੰ 450 ਰੁਪਏ ਦੀ ਜਾਰੀ ਕੀਮਤ ਤੋਂ 120 ਫੀਸਦੀ ਤੋਂ ਵੱਧ ਦੀ ਛਾਲ ਨਾਲ ਸੂਚੀਬੱਧ ਹੋਏ। ਸ਼ੇਅਰ ਬੀਐੱਸਈ ’ਤੇ 991 ਰੁਪਏ...
Advertisement

ਨਵੀਂ ਦਿੱਲੀ, 3 ਸਤੰਬਰ

The Premier Energies Stock: ਸੋਲਰ ਸੈੱਲ ਅਤੇ ਮਾਡਿਊਲ ਨਿਰਮਾਤਾ ਪ੍ਰੀਮੀਅਰ ਐਨਰਜੀਜ਼ ਲਿਮਟਿਡ ਦੇ ਸ਼ੇਅਰ ਮੰਗਲਵਾਰ ਨੂੰ 450 ਰੁਪਏ ਦੀ ਜਾਰੀ ਕੀਮਤ ਤੋਂ 120 ਫੀਸਦੀ ਤੋਂ ਵੱਧ ਦੀ ਛਾਲ ਨਾਲ ਸੂਚੀਬੱਧ ਹੋਏ। ਸ਼ੇਅਰ ਬੀਐੱਸਈ ’ਤੇ 991 ਰੁਪਏ ’ਤੇ ਲਿਸਟ ਹੋਇਆ ਹੈ। ਬਾਅਦ 'ਚ ਇਹ 120.76 ਫੀਸਦੀ ਵਧ ਕੇ 993.45 ਰੁਪਏ 'ਤੇ ਪਹੁੰਚ ਗਿਆ।

Advertisement

ਸ਼ੇਅਰ ਨੂੰ ਐੱਨਐੱਸਈ ’ਤੇ 990 ਰੁਪਏ ’ਤੇ ਸੂਚੀਬੱਧ ਕੀਤਾ ਗਿਆ ਜੋ 120 ਫ਼ੀਸਦੀ ਬਣਦਾ ਹੈ। ਕੰਪਨੀ ਦਾ ਬਾਜ਼ਾਰ ਮੁੱਲ 39,291.75 ਕਰੋੜ ਰੁਪਏ ਰਿਹਾ। ਪ੍ਰੀਮੀਅਰ ਐਨਰਜੀਜ਼ ਲਿਮਟਿਡ ਦੀ 2,830 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਨੂੰ ਵੀਰਵਾਰ ਬੋਲੀ ਦੇ ਆਖਰੀ ਦਿਨ 74.09 ਵਾਰ ਸਬਸਕ੍ਰਾਈਬ ਕੀਤਾ ਗਿਆ। ਇਸ ਦੀ ਕੀਮਤ ਸੀਮਾ 427-450 ਰੁਪਏ ਪ੍ਰਤੀ ਸ਼ੇਅਰ ਸੀ। ਪ੍ਰੀਮੀਅਰ ਐਨਰਜੀਜ਼ ਇੱਕ ਏਕੀਕ੍ਰਿਤ ਸੋਲਰ ਸੈੱਲ ਅਤੇ ਸੋਲਰ ਮੋਡੀਊਲ ਨਿਰਮਾਤਾ ਹੈ। ਇਸਦਾ 29 ਸਾਲਾਂ ਦਾ ਤਜਰਬਾ ਹੈ। -ਪੀਟੀਆਈ

Advertisement
Tags :
BSEIndian Share MarketNSENSE NiftyPremier Energies StockshareShare listing todayShare Market Today