ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Share Market: ਵਿਦੇਸ਼ੀ ਫੰਡਾਂ ਦੀ ਨਿਕਾਸੀ ਵਿਚਕਾਰ Sensex, Nifty ਚੌਥੇ ਦਿਨ ਵੀ ਡਿੱਗੇ

ਮੁੰਬਈ, 10 ਫਰਵਰੀ Share Market ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਘਾਟੇ ਨਾਲ ਬੰਦ ਹੋਈ ਅਤੇ ਇਸ ਦੌਰਾਨ ਬੈਂਚਮਾਰਕ ਸੈਂਸੈਕਸ 548 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਤਾਜ਼ਾ ਅਮਰੀਕੀ ਟੈਰਿਫ ਧਮਕੀਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਡਗਮਗਾ ਦਿੱਤਾ ਅਤੇ ਬਲੂਚਿੱਪ ਬੈਂਕਿੰਗ,...
Advertisement

ਮੁੰਬਈ, 10 ਫਰਵਰੀ

Share Market ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਘਾਟੇ ਨਾਲ ਬੰਦ ਹੋਈ ਅਤੇ ਇਸ ਦੌਰਾਨ ਬੈਂਚਮਾਰਕ ਸੈਂਸੈਕਸ 548 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਤਾਜ਼ਾ ਅਮਰੀਕੀ ਟੈਰਿਫ ਧਮਕੀਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਡਗਮਗਾ ਦਿੱਤਾ ਅਤੇ ਬਲੂਚਿੱਪ ਬੈਂਕਿੰਗ, ਮੈਟਲ ਅਤੇ ਤੇਲ ਦੇ ਸ਼ੇਅਰਾਂ ਵਿੱਚ ਵਿਕਰੀ ਦੇਖਣ ਨੂੰ ਮਿਲੀ।

Advertisement

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 548.39 ਅੰਕ ਜਾਂ 0.70 ਫੀਸਦੀ ਡਿੱਗ ਕੇ ਹਫਤੇ ਦੇ ਹੇਠਲੇ ਪੱਧਰ 77,311.80 ’ਤੇ ਬੰਦ ਹੋਇਆ। ਇੰਟਰਾ-ਡੇ ’ਚ ਇਹ 753.3 ਅੰਕ ਜਾਂ 0.96 ਫੀਸਦੀ ਡਿੱਗ ਕੇ 77,106.89 'ਤੇ ਆ ਗਿਆ ਸੀ। NSE ਨਿਫ਼ਟੀ 178.35 ਅੰਕ ਜਾਂ 0.76 ਫੀਸਦੀ ਦੀ ਗਿਰਾਵਟ ਨਾਲ 23,381.60 ’ਤੇ ਆ ਗਿਆ।

ਜਿਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਅਮਰੀਕੀ ਟੈਰਿਫ ਦੀਆਂ ਧਮਕੀਆਂ ਕਾਰਨ ਬਾਜ਼ਾਰ ਪ੍ਰਭਾਵਤ ਹੋਣਾ ਜਾਰੀ ਹੈ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਵਿੱਚੋਂ ਪਾਵਰ ਗਰਿੱਡ, ਟਾਟਾ ਸਟੀਲ, ਜ਼ੋਮੈਟੋ, ਟਾਈਟਨ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ ਅਤੇ ਟਾਟਾ ਮੋਟਰਜ਼ ਪ੍ਰਮੁੱਖ ਪਛੜ ਗਏ। ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਐੱਚਸੀਐੱਲ ਟੈੱਕ, ਟੈੱਕ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਾਭਕਾਰੀ ਸਨ। 5 ਫਰਵਰੀ ਤੋਂ ਬਾਅਦ ਚਾਰ ਦਿਨਾਂ ਦੀ ਗਿਰਾਵਟ ਨਾਲ ਸੈਂਸੈਕਸ ਕੁੱਲ 1,272 ਅੰਕ ਜਾਂ 1.63 ਫੀਸਦੀ ਡਿੱਗਿਆ ਹੈ, ਜਦੋਂ ਕਿ ਨਿਫਟੀ 357 ਅੰਕ ਜਾਂ 1.51 ਫੀਸਦੀ ਡਿੱਗ ਗਿਆ ਹੈ। ਪੀਟੀਆਈ

Advertisement
Tags :
Indian Share MarketShare MarketStock market