Share Market: ਸੈਂਸੈਕਸ ਅਤੇ ਨਿਫ਼ਟੀ ਵਿਚ ਵਾਧਾ ਬਰਕਰਾਰ
ਮੁੰਬਈ, 5 ਦਸੰਬਰ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫ਼ਟੀ ਨੇ ਵੀਰਵਾਰ ਨੂੰ ਵਾਧੇ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 242.54 ਅੰਕ ਚੜ੍ਹ ਕੇ 81,198.87 ’ਤੇ ਪਹੁੰਚ ਗਿਆ ਅਤੇ NSE ਨਿਫਟੀ 72.5...
Advertisement
ਮੁੰਬਈ, 5 ਦਸੰਬਰ
ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫ਼ਟੀ ਨੇ ਵੀਰਵਾਰ ਨੂੰ ਵਾਧੇ ਨੂੰ ਬਰਕਰਾਰ ਰੱਖਿਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 242.54 ਅੰਕ ਚੜ੍ਹ ਕੇ 81,198.87 ’ਤੇ ਪਹੁੰਚ ਗਿਆ ਅਤੇ NSE ਨਿਫਟੀ 72.5 ਅੰਕ ਚੜ੍ਹ ਕੇ 24,539.95 ’ਤੇ ਪਹੁੰਚ ਗਿਆ।
Advertisement
30 ਸ਼ੇਅਰਾਂ ਵਾਲੇ ਪੈਕ ’ਚ ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਭਾਰਤੀ ਏਅਰਟੈੱਲ, ਅਲਟਰਾਟੈੱਕ ਸੀਮੈਂਟ, ਟਾਈਟਨ, ਟੈੱਕ ਮਹਿੰਦਰਾ, ਅਡਾਨੀ ਪੋਰਟਸ ਅਤੇ ਬਜਾਜ ਫਾਈਨਾਂਸ ਸਭ ਤੋਂ ਜ਼ਿਆਦਾ ਲਾਭਕਾਰੀ ਰਹੇ। NTPC, JSW ਸਟੀਲ, ਏਸ਼ੀਅਨ ਪੇਂਟਸ ਅਤੇ HDFC ਬੈਂਕ ਪਛੜ ਗਏ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਸਕਾਰਾਤਮਕ ਖੇਤਰ ’ਚ ਬੰਦ ਹੋਏ।
ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ 1,797.60 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। "ਡਾਓ ਪਹਿਲੀ ਵਾਰ 45,000 ਦੇ ਪਾਰ ਜਾਣਾ ਅਮਰੀਕੀ ਮਾਰਕੀਟ ਰੈਲੀ ਦੀ ਮਜ਼ਬੂਤੀ ਦਾ ਸੂਚਕ ਹੈ। ਪੀਟੀਆਈ
Advertisement
×