Sharda Sinha Death:ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਦੇਹਾਂਤ
Sharda Sinha Death:
Advertisement
ਨਵੀਂ ਦਿੱਲੀ, 5 ਨਵੰਬਰ
Advertisement
Sharda Sinha Death: ਏਮਜ਼ ਹਸਪਤਾਲ ਦਿੱਲੀ ਵਿੱਚ ਜ਼ੇਰੇ ਇਲਾਜ ਪ੍ਰਸਿੱਧ ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 72 ਸਾਲ ਸੀ। ਏਮਜ਼ ਦੇ ਇੱਕ ਅਧਿਕਾਰੀ ਨੇ ਕਿਹ ਕਿ ਸੈਪਟੀਸੀਮੀਆ ਦੇ ਨਤੀਜੇ ਵਜੋਂ ਰਿਫਰੈਕਟਰੀ ਸਦਮੇ ਕਾਰਨ ਸ਼ਾਰਦਾ ਸਿਨਹਾ ਦੀ ਰਾਤ 9.20 ਵਜੇ ਮੌਤ ਹੋ ਗਈ। ਸਿਨਹਾ ਆਪਣੇ ਪ੍ਰਸ਼ੰਸਕਾਂ ਵਿੱਚ ਕਾਰਤਿਕ ਮਾਸ ਇਜੋਰੀਆ ਅਤੇ ਕੋਇਲ ਬਿਨ ਵਰਗੇ ਲੋਕ ਗੀਤਾਂ ਦੇ ਨਾਲ-ਨਾਲ ਗੈਂਗਸ ਆਫ਼ ਵਾਸੇਪੁਰ—2 ਦੇ ਤਾਰ ਬਿਜਲੀ ਅਤੇ ਹਮ ਆਪਕੇ ਹੈ ਕੌਨ ਦੇ ਬਾਬੁਲ ਲਈ ਜਾਣੇ ਜਾਂਦੇ ਸਨ।
ਇਸ ਤੋਂ ਪਹਿਲਾਂ ਏਮਜ਼ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਨਹਾ ਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਉਨ੍ਹ ਦੇ ਜਲਦੀ ਠੀਕ ਹੋਣ ਦੀ ਪ੍ਰਰਥਨਾ ਕੀਤੀ ਹੈ।ਜਾਣਕਾਰੀ ਮਿਲਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਨਹਾ ਦੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਐਕਸ 'ਤੇ ਪੋਸਟ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਿਨਹਾ ਮਲਟੀਪਲ ਮਾਈਲੋਮਾ ਬਲੱਡ ਕੈਂਸਰ ਦੇ ਇੱਕ ਰੂਪ ਕਾਰਨ ਇੱਕ ਸਿਹਤ ਪੇਚੀਦਗੀ ਦੇ ਬਾਅਦ ਵੈਂਟੀਲੇਟਰ ਸਹਾਇਤਾ 'ਤੇ ਸੀ। ਗਾਇਕਾ ਨੂੰ ਪਿਛਲੇ ਮਹੀਨੇ ਏਮਜ਼ ਦੇ ਕੈਂਸਰ ਸੰਸਥਾਨ ਇੰਸਟੀਚਿਊਟ ਰੋਟਰੀ ਕੈਂਸਰ ਹਸਪਤਾਲ (ਆਈਆਰਸੀਐਚ) ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ। ਪੀਟੀਆਈ
Advertisement