SGPC Elections: ਐੱਸਜੀਪੀਸੀ ਪ੍ਰਧਾਨ ਦੀ ਚੋਣ ਸਬੰਧੀ ਜਾਅਲੀ ਇੰਟੈਲੀਜੈਂਸ ਰਿਪੋਰਟ ਵਾਇਰਲ ?
ਅਕਾਲੀ ਆਗੂ ਡਾ. ਦਲਜੀਤ ਚੀਮਾ ਵੱਲੋਂ ‘ਐਕਸ’ ’ਤੇ ਦਾਅਵਾ
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 28 ਅਕਤੂਬਰ
SGPC Elections: ਸੋਮਵਾਰ ਨੂੰ ਐੱਸਜੀਪੀਸੀ ਦੇ ਇਜਲਾਸ ਤੋਂ ਪਹਿਲਾਂ ਇੰਟੈਲੀਜੈਂਸ ਦੀ ‘ਝੂਠੀ ਰਿਪੋਰਟ’ ਵਾਇਰਲ ਹੋਣ ਦਾ ਦਾਅਵਾ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ। ਸ੍ਰੀ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ, ‘‘ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ। ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰ੍ਹਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ ਇਸ ਤਰੀਕੇ ਫਾਈਲਾਂ ਉੱਤੇ ਪੁੱਟ ਅਪ ਕੀਤੀਆਂ ਜਾਂਦੀਆਂ ਹਨ। ਇਸ ਲਈ ਜਾਅਲਸਾਜ਼ੀ ਕਰਨ ਤੋਂ ਗੁਰੇਜ਼ ਕਰੋ ਤੇ ਪਹਿਲਾਂ ਕਿਸੇ ਸਿਆਣੇ ਇੰਟੈਲੀਜੈਂਸ ਅਫਸਰ ਤੋਂ ਸਮਝ ਜ਼ਰੂਰ ਲਵੋ।’’
ਡਾ. ਦਲਜੀਤ ਚੀਮਾ ਵੱਲੋਂ ਸਾਂਝੀ ਕੀਤੀ ਗਈ ਪੋਸਟ:
Advertisement
ਇਸ ਪੋਸਟ ਵਿਚ ਉਨ੍ਹਾਂ ਵਾਇਰਲ ਹੋ ਰਿਹਾ ਪੱਤਰ ਵੀ ਸਾਂਝਾਂ ਕੀਤਾ ਹੈ। ਇਸ ਪੱਤਰ ਵਿਚ ਦਰਸਾਇਆ ਗਿਆ ਹੈ ਕਿ ਕੁੱਲ 140 ਵੋਟਾਂ ਵਿਚੋਂ ਅਕਾਲੀ ਦਲ ਸੁਧਾਰ ਲਹਿਰ ਨੂੰ 65 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਨੂੰ 57 ਵੋਟਾਂ ਮਿਲ ਰਹੀਆਂ ਹਨ। ਪੱਤਰ ਦਾ ਵਿਸ਼ਾ ਐੱਸਜੀਪੀਸੀ ਚੋਣਾਂ ਦੀ ਸਟੇਟਸ ਰਿਪੋਰਟ ਦਰਸਾਇਆ ਗਿਆ ਹੈ। ਇਹ ਪੱਤਰ ਓਐੱਸੀਡੀ ਸੀਐੱਮ ਅਤੇ ਏਡੀਜੀਪੀ ਇੰਟੈਲੀਜੈਂਸ ਨੂੰ ਮਾਰਕ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਅੱਜ ਸੋਮਵਾਰ ਐੱਸਜੀਪੀਸੀ ਦੇ ਇਜਲਾਸ ਦੌਰਾਨ ਐੱਸਜੀਪੀਸੀ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਇਹ ਪੱਤਰ ਸਾਹਮਣੇ ਆਇਆ ਹੈ।
Advertisement