ਸਰਜੀਓ ਗੋਰ ਭਾਰਤ ਵਿਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ
ਅਮਰੀਕੀ ਸੈਨੇਟ ਨੇ ਵੋਟਿੰਗ ਦੌਰਾਨ 51-47 ਦੇ ਫ਼ਰਕ ਨਾਲ ਨਾਂ ’ਤੇ ਮੋਹਰ ਲਾਈ
Advertisement
US Ambassador to India: ਸਰਜੀਓ ਗੋਰ(38) ਭਾਰਤ ਵਿਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ। ਅਮਰੀਕੀ ਸੈਨੇਟ ਨੇ ਭਾਰਤ ਵਿੱਚ ਅਗਲੇ ਅਮਰੀਕੀ ਰਾਜਦੂਤ ਵਜੋਂ ਸਰਜੀਓ ਗੋਰ ਦੇ ਨਾਮ ’ਤੇ ਮੋਹਰ ਲਾ ਦਿੱਤੀ ਹੈ। 51 ਸੈਨੇਟਰਾਂ ਨੇ ਗੋਰ ਦੇ ਹੱਕ ਵਿੱਚ ਅਤੇ 47 ਨੇ ਉਨ੍ਹਾਂ ਦੇ ਵਿਰੁੱਧ ਵੋਟ ਦਿੱਤੀ। ਅਮਰੀਕਾ ਵਿਚ ਤਾਲਾਬੰਦੀ ਦੇ ਬਾਵਜੂਦ ਅਮਰੀਕੀ ਸੈਨੇਝ ਨੇ ਗੋਰ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੌਰਾਨ ਗੋਰ ਤੋਂ ਇਲਾਵਾ 107 ਵਿਅਕਤੀਆਂ ਦੇ ਨਾਵਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਹੋਰ ਨਾਮਜ਼ਦ ਵਿਅਕਤੀਆਂ ਵਿੱਚ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਵਜੋਂ ਕੈਲੀਫੋਰਨੀਆ ਦੇ ਪਾਲ ਕਪੂਰ ਅਤੇ ਸਿੰਗਾਪੁਰ ਗਣਰਾਜ ਵਿੱਚ ਰਾਜਦੂਤ ਵਜੋਂ ਫਲੋਰੀਡਾ ਦੀ ਅੰਜਨੀ ਸਿਨਹਾ ਸ਼ਾਮਲ ਹਨ। ਪੀਟੀਆਈ
Advertisement
Advertisement