Sensex 241 ਅੰਕ ਡਿੱਗਿਆ, Nifty ਵਿਚ ਲਗਾਤਾਰ 7ਵੇਂ ਦਿਨ ਗਿਰਾਵਟ ਜਾਰੀ
Stock Market: Sensex drops 241 pts, Nifty falls for 7th day on selling in IT, oil shares
ਮੁੰਬਈ, 18 ਨਵੰਬਰ
ਬੈਂਚਮਾਰਕ Sensex ਵਿਚ 241 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦੋਂਕਿ Nifty ਵਿਚ ਸੋਮਵਾਰ ਨੂੰ ਲਗਾਤਾਰ ਸੱਤਵੇਂ ਸੈਸ਼ਨ ਵਿਚ ਗਿਰਾਵਟ ਦਰਜ ਕੀਤੀ ਗਈ। ਬੀਐਸਈ ਦਾ 30 ਸ਼ੇਅਰਾਂ ਵਾਲਾ Sensex ਚੌਥੇ ਦਿਨ ਗਿਰਾਵਟ ਦਰਜ ਕਰਦੇ ਹੋਏ 241.30 ਅੰਕ ਜਾਂ 0.31 ਫੀਸਦੀ ਡਿੱਗ ਕੇ 77,339.01 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 615.25 ਅੰਕ ਜਾਂ 0.79 ਫੀਸਦੀ ਡਿੱਗ ਕੇ 76,965.06 ’ਤੇ ਆ ਗਿਆ। ਲਗਾਤਾਰ ਸੱਤਵੇਂ ਦਿਨ ਗਿਰਾਵਟ ਦੇ ਨਾਲ NSE Nifty 78.90 ਅੰਕ ਜਾਂ 0.34 ਫੀਸਦੀ ਡਿੱਗ ਕੇ 23,453.80 ’ਤੇ ਆ ਗਿਆ।
30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐਨਟੀਪੀਸੀ, ਐਚਸੀਐਲ ਟੈਕਨਾਲੋਜੀਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਬਜਾਜ ਫਿਨਸਰਵ, ਸਨ ਫਾਰਮਾ, ਇੰਡਸਇੰਡ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਪਛੜੇ ਹਨ। ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ, ਨੇਸਲੇ ਅਤੇ ਸਟੇਟ ਬੈਂਕ ਆਫ ਇੰਡੀਆ ਵਾਧੇ ’ਚ ਰਹੇ।
ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀਰਵਾਰ ਨੂੰ 1,849.87 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ 22,420 ਕਰੋੜ ਰੁਪਏ ਕੱਢ ਲਏ ਹਨ। ਇਸ ਵਿਕਰੀ ਦੇ ਨਾਲ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ 2024 ਵਿੱਚ ਹੁਣ ਤੱਕ ਕੁੱਲ 15,827 ਕਰੋੜ ਰੁਪਏ ਦਾ ਆਊਟਫਲੋ ਰਿਕਾਰਡ ਕੀਤਾ ਹੈ। -ਪੀਟੀਆਈ