ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Z-Morh Tunnel ਜੰਮੂ ਕਸ਼ਮੀਰ ਦੇ ਗੰਦਰਬਲ ’ਚ ਜ਼ੈੱਡ-ਮੋੜ ਸੁਰੰਗ ਦੁਆਲੇ ਸੁਰੱਖਿਆ ਵਧਾਈ

ਪ੍ਰਧਾਨ ਮੰਤਰੀ ਮੋਦੀ 13 ਜਨਵਰੀ ਨੂੰ ਕਰਨਗੇ ਸੁਰੰਗ ਦਾ ਉਦਘਾਟਨ; ਸ੍ਰੀਨਗਰ ਸਣੇ ਵਾਦੀ ਦੇ ਹੋਰਨਾਂ ਇਲਾਕਿਆਂ ਵਿਚ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ; ਸ੍ਰੀਨਗਰ-ਲੇਹ ਕੌਮੀ ਸ਼ਾਹਰਾਹ ਵੀ ਸੋਮਵਾਰ ਤੱਕ ਬੰਦ
ਗਗਨਗਿਰ ਨੇੜੇ ਵਾਹਨਾਂ ਦੀ ਚੈਕਿੰਗ ਕਰਦੇ ਸੁਰੱਖਿਆ ਬਲ। ਫੋਟੋ: ਪੀਟੀਆਈ
Advertisement

ਸ੍ਰੀਨਗਰ, 11 ਜਨਵਰੀ

ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਜ਼ੈੱਡ-ਮੋੜ ਸੁਰੰਗ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 13 ਜਨਵਰੀ ਨੂੰ ਸੁਰੰਗ ਦਾ ਉਦਘਾਟਨ ਕੀਤਾ ਜਾਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਕਸ਼ਮੀਰ ਜ਼ਿਲ੍ਹੇ ਦੇ ਸੋਨਮਰਗ ਇਲਾਕੇ ਦੇ ਗਗਨਗਿਰ ਵਿਚ ਸੁਰੰਗ ਦੇ ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਦੌਰਾਨ ਸ੍ਰੀਨਗਰ ਸਣੇ ਵਾਦੀ ਦੇ ਹੋਰਨਾਂ ਇਲਾਕਿਆਂ ਵਿਚ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਅਥਾਰਿਟੀਜ਼ ਨੇ ਖ਼ਰਾਬ ਮੌਸਮ ਦੇ ਚਲਦਿਆਂ ਸ੍ਰੀਨਗਰ-ਲੇਹ ਕੌਮੀ ਸ਼ਾਹਰਾਹ ਸ਼ਨਿੱਚਰਵਾਰ ਤੋਂ ਸੋਮਵਾਰ ਲਈ ਬੰਦ ਕਰ ਦਿੱਤਾ ਹੈ।

Advertisement

ਅਧਿਕਾਰੀ ਨੇ ਕਿਹਾ, ‘‘ਜ਼ੈੱਡ-ਮੋੜ ਸੁਰੰਗ ਨੇੜੇ ਸੁਰੱਖਿਆ ਵਧਾ ਦਿੱਤਾ ਗਈ ਹੈ। ਬਹੁਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਪੀਐੱਮੀ ਦੀ ਸਕਿਓਰਿਟੀ ਟੀਮ, ਜਿਸ ਵਿਚ ਸਪੈਸ਼ਨ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਦਾ ਅਮਲਾ ਸ਼ਾਮਲ ਹੈ, ਨੇ ਸੁਰੰਗ ਵਾਲੇ ਵੈਨਿਊ ਨੂੰ ਆਪਣੇ ਅਧੀਨ ਲੈ ਲਿਆ ਹੈ।’’ ਸੋਮਵਾਰ ਦੇ ਉਦਘਾਟਨੀ ਪ੍ਰੋਗਰਾਮ ਲਈ ਜੰਮੂ ਕਸ਼ਮੀਰ ਪੁਲੀਸ, ਨੀਮ ਫੌਜੀ ਬਲਾਂ ਤੇ ਫੌਜ ਨੂੰ ਵੀ ਸੁਰੱਖਿਆ ਪ੍ਰਬੰਧਾਂ ’ਚ ਸ਼ਾਮਲ ਕੀਤਾ ਗਿਆ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਤੇ ਗਸ਼ਤ ਕੀਤੀ ਜਾ ਰਹੀ ਹੈ। ਪਿਛਲੇ ਸਾਲ 20 ਅਕਤੂਬਰ ਨੂੰ ਗਗਨਗਿਰ ਇਲਾਕੇ ਵਿਚ ਸੁਰੰਗ ਵਾਲੀ ਸਾਈਟ ’ਤੇ ਹੋਏ ਦਹਿਸ਼ਤੀ ਹਮਲੇੇ ਵਿਚ ਸਥਾਨਕ ਡਾਕਟਰ ਸਣੇ ਸੱਤ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।  -ਪੀਟੀਆਈ

Advertisement